Home » ਆਸ ਕਿਰਨ ਨਸ਼ਾ ਛੁਡਾਊ ਕੇਂਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਸ਼ਬਦ ਗੁਰ” ਸਮਾਗਮ ਆਯੋਜਿਤ।

ਆਸ ਕਿਰਨ ਨਸ਼ਾ ਛੁਡਾਊ ਕੇਂਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਸ਼ਬਦ ਗੁਰ” ਸਮਾਗਮ ਆਯੋਜਿਤ।

by Rakha Prabh
11 views
ਹੁਸ਼ਿਆਰਪੁਰ 9 ਸਤੰਬਰ ( ਤਰਸੇਮ ਦੀਵਾਨਾ ) ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਸਫਲਤਾ ਪੂਰਵਕ ਚਲਾਏ ਜਾ ਰਹੇ ਆਸ ਕਿਰਨ ਨਸ਼ਾ ਛੁਡਾਊ ਕੇਂਦਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦੇ ਭਲੇ, ਅਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ “ਸ਼ਬਦ ਗੁਰੂ” ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਧਰਮਿੰਦਰ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਦੇ ਜਥੇ ਨੇ ਕਥਾ ਕੀਰਤਨ ਅਤੇ ਸ ਹਰਵਿੰਦਰ ਸਿੰਘ ਨੰਗਲ, ਉੱਘੇ ਸਮਾਜ ਸੇਵੀ, ਸਟੇਟ ਐਵਾਰਡੀ, ਕੌਂਸਲਰ ਸ ਬਹਾਦਰ ਸਿੰਘ ਬੁਲੋਵਾਲ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਡਾ ਜਸਵਿੰਦਰ ਸਿੰਘ ਡੋਗਰਾ ਨੇ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮ੍ਰਿਤਸਰ ਵਾਸੀ ਸ ਗੁਰਲਾਲ ਸਿੰਘ ਜੀ ਚੌਹਾਨ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਸੁਖਜੀਤ ਸਿੰਘ ਚਨਿਆਣਾ, ਸ ਗੁਰਪ੍ਰੀਤ ਸਿੰਘ ਪਥਿਆਲ, ਸ ਸੁਖਵਿੰਦਰ ਸਿੰਘ, ਸ ਸੁਖਰਾਜ ਸਿੰਘ, ਸ ਤਲਵਿੰਦਰ ਸਿੰਘ ਬਬਲੂ, ਮਨਈਮਾਨਦੀਪ ਸਿੰਘ, ਪ੍ਰੋ ਜਤਿੰਦਰਪਾਲ ਸਿੰਘ, ਸ ਅਮਨਦੀਪ ਸਿੰਘ, ਸ ਸੌਰਵ ਸਿੰਘ, ਰੋਬਿਨਜੋਤ ਰਾਇ, ਅਤੇ ਹੋਰ ਹਾਜ਼ਰ ਸਨ। ਇਸ ਸਮੇਂ ਹਾਜ਼ਰ ਸੰਗਤਾਂ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Related Articles

Leave a Comment