Home » ਪਸਸਫ ਫਿਰੋਜ਼ਪੁਰ ਵੱਲੋਂ ਠੇਕਾ ਮੁਲਾਜਮਾਂ,ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਕਾਰਵਾਈ ਦੀ ਨਿਖੇਧੀ

ਪਸਸਫ ਫਿਰੋਜ਼ਪੁਰ ਵੱਲੋਂ ਠੇਕਾ ਮੁਲਾਜਮਾਂ,ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਕਾਰਵਾਈ ਦੀ ਨਿਖੇਧੀ

by Rakha Prabh
13 views

ਜ਼ੀਰਾ/ ਫਿਰੋਜ਼ਪੁਰ 12 ਜੂਨ ( ਰਾਖਾ ਪ੍ਰਭ ਬਿਉਰੋ ) ਮਾਨਸਾ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕੀਤੇ ਐਲਾਨ ਮੁਤਾਬਿਕ “ਸਰਕਾਰ ਲੋਕਾਂ ਦੇ ਦੁਆਰ ” ਤਹਿਤ ਆਪਣੀਆਂ ਮੰਗਾਂ ਰੱਖਣ ਗਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ, ਠੇਕਾ ਮੁਲਾਜਮਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਉਪਰੰਤ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਮਾਨਸਾ ਦੇ ਸਿਟੀ ਥਾਣਾ 2 ਵਿਚ ਬੰਦ ਕਰ ਦਿੱਤਾ ਗਿਆ। ਭਾਵੇਂ ਬਾਅਦ ਵਿਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਘਿਰਾਓ ਕਰਨ ਤੇ ਉਨ੍ਹਾਂ ਨੂੰ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾਂ ਤੇ ਪੰਜਾਬ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵਿਆਪਕ ਵਿਰੋਧ ਜਤਾਉਂਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫਿਰੋਜ਼ਪੁਰ, ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਫਿਰੋਜ਼ਪੁਰ, ਜ਼ਿਲ੍ਹਾ ਕੋ ਆਰਡੀਨੈਸਨ ਕਮੇਟੀ ਫਿਰੋਜ਼ਪੁਰ ਦੇ ਆਗੂਆਂ ਵਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ,ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਫਿਰੋਜ਼ਪੁਰ ਦੇ ਜਰਨਲ ਸਕੱਤਰ ਸੁਲੱਖਣ ਸਿੰਘ, ਸੁਭਾਸ਼ ਸਰਮਾ ਪ੍ਰਧਾਨ ਜ਼ਿਲ੍ਹਾ ਕੋ ਆਰਡੀਨੈਸਨ ਕਮੇਟੀ, ਮਹਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਪਸਸਫ, ਕਿਸ਼ਨ ਚੰਦ ਜਾਗੋਵਾਲੀਆ ਸਾਬਕਾ ਪ੍ਰਧਾਨ ਪਸਸਫ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲਾਠੀ ਗੋਲ਼ੀ ਨਾਲ ਮੁਲਾਜਮਾਂ ਦੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਦਾ ਦੀਆਂ ਮੰਗਾਂ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਬਦਲਾਅ ਦੇ ਨਾਮ ਤੇ ਬਣੀ ਸਰਕਾਰ ਲੋਕਾਂ ਦੀਆਂ ਜਾਇਜ ਮੰਗਾਂ ਨੂੰ ਸੁਣਨ ਤੋਂ ਵੀ ਮੁਨਕਰ ਹੋ ਰਹੀ ਹੈ ਤੇ ਪੁਰਾਣੀਆਂ ਸਰਕਾਰਾ ਵਾਂਗ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਲੋਕ ਪਹਿਲੀਆਂ ਸਰਕਾਰਾਂ ਨੂੰ ਬਦਲ ਸਕਦੇ ਹਨ ਤਾਂ ਤੁਹਾਡਾ ਹਸ਼ਰ ਵੀ ਉਨ੍ਹਾਂ ਵਰਗਾ ਹੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜੱਥੇਬੰਦੀਆਂ ਦੀ ਭਰਭਾਵ ਹੇਠ ਸਰਕਾਰ ਨੂੰ ਗੋਢੇ ਟੇਕਣੇ ਪਏ ਅਤੇ ਗਿਰਫ਼ਤਾਰ ਕੀਤੇ ਸਾਥੀਆਂ ਨੂੰ ਤੁਰੰਤ ਰਿਹਾਅ ਕਰਨਾ ਪਿਆ ਜੋ ਮੁਲਾਜ਼ਮ ਵਰਗ ਲਈ ਜਿੱਤ ਦੇ ਸਕੇਤ ਹਨ।

You Might Be Interested In

Related Articles

Leave a Comment