Home » ਇਸਤਰੀ ਜਾਗ੍ਰਿਤੀ ਮੰਚ ਵੱਲੋਂ ਬੱਸਾਂ ਵਿਚ ਔਰਤਾਂ ਨਾਲ ਨਿੱਤ ਪ੍ਰਤੀ ਦਿਨ ਵਧ ਰਹੀ ਖੱਜਲਖੁਆਰੀ ਦਾ ਸਖਤ ਨੋਟਿਸ

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਬੱਸਾਂ ਵਿਚ ਔਰਤਾਂ ਨਾਲ ਨਿੱਤ ਪ੍ਰਤੀ ਦਿਨ ਵਧ ਰਹੀ ਖੱਜਲਖੁਆਰੀ ਦਾ ਸਖਤ ਨੋਟਿਸ

ਬਦਤਮੀਜ਼ੀ ਕਰਨ ਵਾਲੇ ਮੁਲਾਜ਼ਮਾਂ ਉਪਰ ਕਾਰਵਾਈ ਕਰਨ ਦੀ ਕੀਤੀ ਮੰਗ

by Rakha Prabh
9 views
ਸੰਗਰੂਰ, 24 ਜੂਨ, 2023: ਬੱਸ ਕਰਾਇਆ ਮੁਆਫ਼ੀ ਦੀ ਸਹੂਲਤ ਤੋਂ ਬਾਅਦ ਸੂਬੇ ਭਰ ਵਿਚ ਔਰਤਾਂ ਨਾਲ ਖੱਜਲਖੁਆਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਦਾ ਨਿਸ਼ਾਨਾ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ।
ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੇ ਜਰਨਲ ਸਕੱਤਰ ਅਮਨਦੀਪ ਕੌਰ ਦਿਓਲ ਅਤੇ ਪ੍ਰੈਸ ਸਕੱਤਰ ਜਸਬੀਰ ਕੌਰ ਜੱਸੀ ਨੇ ਕਿਹਾ ਕਿ ਇਸ ਹਾਲਤ ਦਾ ਮੁੱਖ ਕਾਰਨ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਬੱਸਾਂ ਦੀ ਗਿਣਤੀ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਔਰਤਾਂ ਖਿਲਾਫ਼ ਸਮਾਜ ਵਿਚ ਪਈ ਮਰਦਾਵੀਂ ਸੋਚ ਹੈ। ਜਿਸ ਕਰਕੇ ਔਰਤਾਂ ਨਾਲ ਬੱਸਾਂ ਵਿਚ ਮਾੜਾ ਵਿਵਹਾਰ ਕੀਤਾ ਜਾਂਦਾ ਹੈ, ਔਰਤਾਂ ਨੂੰ ਦੇਖ ਕੇ ਬੱਸਾਂ ਨੂੰ ਭਜਾ ਲਿਆ ਜਾਂਦਾ ਹੈ ਇਸੇ ਕਾਰਨ ਬਹੁਤ ਸਾਰੀਆਂ ਔਰਤਾਂ ਦੇ ਸੱਟਾਂ ਲੱਗਣ ਦੀਆਂ ਖਬਰਾਂ ਵੀ ਆਈਆਂ ਹਨ। ਪੰਜਾਬ ਸਰਕਾਰ ਦੁਆਰਾ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਲਗਾਤਾਰ ਇਸ ਖੱਜਲ-ਖੁਆਰੀ ਤੇ ਚੁੱਪ ਧਾਰੀ ਹੋਈ ਹੈ। ਨਾਭਾ-ਪਟਿਆਲਾ ਰੂਟ ‘ਤੇ ਪੂਰੀ ਤਰ੍ਹਾਂ ਸਰਕਾਰੀ ਬੱਸਾਂ ਦਾ ਰੂਟ ਹੈ ਪਰ ਜਾਣ ਬੁੱਝ ਕੇ ਸਰਕਾਰੀ ਬੱਸਾਂ ਘਟਾ ਕੇ ਪ੍ਰਾਈਵੇਟ ਬੱਸਾਂ ਨੂੰ ਪਾਉਣ ਦੀ ਤਿਆਰੀ ਲੱਗ ਰਹੀ ਹੈ। ਇਸ ਸਭ ਦੀ ਗਾਜ ਔਰਤਾਂ ਸਿਰ ਸੁੱਟੀ ਜਾ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਵਰਮਾ ਕਮਿਸ਼ਨ ਦੀਆਂ ਹਦਇਤਾਂ ਮੁਤਾਬਿਕ ਬੱਸਾਂ ਅੰਦਰ ਡਰਾਈਵਰ-ਕੰਡਕਟਰ ਪ੍ਰੋਫੈਸ਼ਨਲ ਵਿਵਹਾਰ ਕਰਨ ਅਤੇ ਬੱਸ ਦੇ ਅੰਦਰ ਵੀ ਔਰਤ ਦੇ ਮਾਨ ਸਨਮਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵੀ ਡਰਾਈਵਰ ਅਤੇ ਕੰਡਕਟਰ ਬਣਦੀ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਾਰੀਆਂ ਰੂਟਾਂ ਉਪਰ ਨਵੀਆਂ ਬੱਸਾਂ ਪਾਈਆਂ ਜਾਣ, ਹਰੇਕ ਅੱਡੇ ਉੱਤੇ ਬੱਸ ਰੁਕਨੀ ਯਕੀਨੀ ਬਣਾਈ ਜਾਵੇ ਅਤੇ ਬੱਸਾਂ ਅੰਦਰ ਨਿੱਤ ਦਿਨ ਹੁੰਦੀ ਖੱਜਲਖੁਆਰੀ ਨੂੰ ਸੁਚੱਜੇ ਢੰਗ ਨਾਲ ਹੱਲ ਕੀਤਾ ਜਾਵੇ।

Related Articles

Leave a Comment