ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਸਮਾਜ ਸੇਵੀ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ ਪਲੇਅਰਜ਼ ਟੀਮ ਅਤੇ ਪੰਜਾਬੀ ਸੱਭਿਆਚਾਰ ਵਿਕਾਸ ਮੰਚ (ਰਜਿ) ਪੰਜਾਬ ਦੇ ਵੱਲੋਂ ਸਾਂਝੇ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਮਿਸਾਲੀ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਰੀਜ਼ਨਲ ਪਾਸਪੋਰਟ ਅਫ਼ਸਰ ਐਨ ਕੇ ਸ਼ੀਲ, ਸੁਪਰਡੈਂਟ ਵੇਦ ਪ੍ਰਕਾਸ਼, ਜੂਨੀਅਰ ਹਿੰਦੀ ਟਰਾਂਸਲੇਟਰ ਸੁਗੰਧਾ ਤੋਂ ਇਲਾਵਾਂ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਦਾ ਰਾਜ ਪੱਧਰੀ ਵੱਕਾਰੀ ਖਿਤਾਬ ਗਿੱਧਾ ਕੁਵੀਨ ਹਾਸਲ ਕਰਨ ਵਾਲੀ ਮੁਟਿਆਰ ਕਵਲੀਨ ਕੌਰ ਭਿੰਡਰ ਤੋਂ ਇਲਾਵਾਂ ਜੀਐਨਡੀਯੂ ਦੇ ਵੱਲੋਂ ਆਯੋਜਿਤ ਕਲਰਕ-ਕਮ-ਜੂਨੀਅਰ ਡਾਟਾ ਐਂਟਰੀ ਅਪ੍ਰੇਟਰ ਪ੍ਰੀਖਿਆਂ ਦੀ ਸਭ ਤੋਂ ਛੋਟੀ ਉਮਰ ਦੀ ਟਾਪਰ ਮੁਸਕਾਨ ਯਾਦਵ ਨੂੰ ਉਚੇਚੇ ਤੌਰ ਤੇ ਨਿਵਾਜ਼ਿਆ ਗਿਆ। ਸਨਮਾਨਿਤ ਕਰਨ ਦੀ ਰਸਮ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੀ ਸੂਬਾ ਪ੍ਰਧਾਨ ਤੇ ਕੌਮੀ ਹਾਕੀ ਖਿਡਾਰੀ ਸੰਦੀਪ ਕੌਰ ਵਿੱਕੀ ਸੰਧੂ, ਪੰਜਾਬੀ ਸੱਭਿਆਚਾਰ ਵਿਕਾਸ ਮੰਚ (ਰਜਿ) ਪੰਜਾਬ ਦੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ, ਹੀਰੋ ਫਾਈਨਾਂਸ ਕਾਰਪੋਰੇਸ਼ਨ ਦੇ ਸੀਨੀਅਰ ਸੇਲਜ ਐਗਜ਼ੀਕਿਊਟਿਵ ਨਿਰਪੈਲ ਸਿੰਘ, ਖੇਡ ਪ੍ਰਮੋਟਰ ਸਮਾਜ ਸੇਵੀ ਜੀ ਐਸ ਸੰਧੂ ਦੇ ਵਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਦੀਪ ਕੌਰ ਵਿੱਕੀ ਸੰਧੂ ਤੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਰਪੀਓ ਐਨ ਕੇ ਸ਼ੀਲ , ਗਿੱਧਾ ਕੁਵੀਨ ਕਵਲੀਨ ਕੌਰ ਭਿੰਡਰ, ਮੁਸਕਾਨ ਯਾਦਵ (ਜੀਐਨਡੀਯੂ) ਆਦਿ ਨੇ ਆਪੋ ਆਪਣੇ ਖੇਤਰਾਂ ਵਿੱਚ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦਿੱਤੀਆਂ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਡੀਆਂ ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਅਜਿਹੀਆਂ ਹੋਣਹਾਰ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਰੁਤਬੇ, ਅਹੁੱਦੇ ਅਤੇ ਪ੍ਰਾਪਤੀਆਂ ਦੇ ਬਦਲੇ ਮਾਨ ਸਨਮਾਨ ਦੇ ਕੇ ਜਨਤਕ ਤੌਰ ਤੇ ਤਸਦੀਕ ਕਰਨਾ ਹੈ। ਇਸ ਨਾਲ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਕੁੱਝ ਵੱਖਰਾ, ਵਿਰਲਾ ਕਰ ਦਿਖਾਉਣ ਅਤੇ ਬਣਨ ਦੀ ਲਾਲਸਾ ਪੈਦਾ ਹੁੰਦੀ ਹੈ। ਇਨ੍ਹਾਂ ਦਾ ਮਾਣ ਸਨਮਾਨ ਕਰਦੇ ਹੋਏ ਸਾਡੀਆਂ ਸੰਸਥਾਵਾਂ ਮਾਣ ਅਤੇ ਫ਼ਖ਼ਰ ਮਹਿਸੂਸ ਕਰਦੀਆਂ ਹਨ। ਇਸ ਮੌਕੇ ਸਨਮਾਨਿਤ ਹੋਈਆਂ ਸ਼ਖ਼ਸੀਅਤਾਂ ਨੇ ਦੋਹਾਂ ਸੰਸਥਾਵਾਂ ਦੇ ਸਰਗਰਮ ਅਹੁੱਦਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਕੇ ਦਿਖਾਉਣ ਦਾ ਅਹਿਦ ਲਿਆ। ਇਸ ਦੌਰਾਨ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਚੀਫ਼ ਪੈਟਰਨ ਅਤੇ ਜੀਐਨਡੀਯੂ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਪੈਟਰਨ ਤੇ ਐਸਜੀਆਰਡੀ ਇੰਸੀਚਿਊਟਸ ਪੰਧੇਰ ਦੀ ਐਮ.ਡੀ ਪ੍ਰਿੰ. ਹਰਜਿੰਦਰ ਪਾਲ ਕੌਰ ਕੰਗ, ਕਨਵੀਨਰ ਅਜੀਤ ਸਿੰਘ ਰੰਧਾਵਾ, ਮੁੱਖ ਸਲਾਹਕਾਰ ਪ੍ਰਿੰ. ਗੁਰਚਰਨ ਸਿੰਘ ਸੰਧੂ, ਮੁੱਖ ਬੁਲਾਰਾ ਉਪਕਾਰ ਸਿੰਘ ਸੰਧੂ,ਜੁਆਇੰਟ ਸੈਕਟਰੀ ਮਾਨਸੀ ਖੰਨਾ, ਪ੍ਰਚਾਰ ਸਕੱਤਰ ਅਵਤਾਰ ਸਿੰਘ ਜੀਐਨਡੀਯੂ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਵਿਰਕ, ਮੈਂਬਰ ਸਰਪੰਚ ਕਸ਼ਮੀਰ ਸਿੰਘ ਗਿੱਲ, ਮੈਂਬਰ ਰਮਨੀ ਪਠਾਨਕੋਟ, ਮੈਂਬਰ ਕੌਮਾਂਤਰੀ ਅਥਲੀਟ ਮਨਜੀਤ ਕੌਰ ਬਟਾਲਾ, ਮੈਂਬਰ ਕੌਮਾਂਤਰੀ ਅਥਲੀਟ ਕਮਲਜੀਤ ਕੌਰ ਸੁਲਤਾਨਪੁਰ ਲੋਧੀ, ਮੈਂਬਰ ਕੌਮੀ ਅਥਲੀਟ ਤਰਲੋਕ ਕੁਮਾਰ ਸੱਭਰਵਾਲ, ਮੈਂਬਰ ਕੈਪਟਨ ਰਾਮ ਸਿੰਘ ਸੰਧੂ ਜੀਐਨਡੀਯੂ, ਮੈਂਬਰ ਕੈਪਟਨ ਸਾਬ੍ਹ ਸਿੰਘ ਜੀਐਨਡੀਯੂ, ਮੈਂਬਰ ਪ੍ਰੇਮ ਸਿੰਘ ਭੱਟੀ, ਆਲਮ ਦੀਪ ਸਿੰਘ ਭਿੰਡਰ, ਮੰਚ ਦੇ ਸੀ:ਮੀ: ਪ੍ਰਧਾਨ ਗੁਰਮੁਖ ਸਿੰਘ ਪਨੂੰ ਅਤੇ ਅਮਰਦੀਪ ਸਿੰਘ ਲਾਡੀ ਆਦਿ ਨੇ ਦੋਹਾਂ ਸੰਸਥਾਵਾਂ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਨਮਾਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਹੈ।
ਫੋਟੋ ਕੈਪਸ਼ਨ ÷ ਆਰਪੀਓ ਐਨ ਕੇ ਸ਼ੀਲ, ਗਿੱਧਾ ਕੁਵੀਨ ਕਵਲੀਨ ਕੌਰ ਭਿੰਡਰ,ਵੇਦ ਪ੍ਰਕਾਸ਼ ਤੇ ਮਿਸ ਸੁਗੰਧਾ ਨੂੰ ਸਨਮਾਨਿਤ ਕਰਦੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ, ਪ੍ਰਧਾਨ ਸੰਦੀਪ ਕੌਰ ਵਿੱਕੀ ਸੰਧੂ, ਨਿਰਪੈਲ ਸਿੰਘ ਤੇ ਹੋਰ।