Home » ਸਿੰਗੜੀਵਾਲਾ ਚ’ ਸਾਲਾਨਾ ਜੋੜ ਮੇਲੇ ਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ

ਸਿੰਗੜੀਵਾਲਾ ਚ’ ਸਾਲਾਨਾ ਜੋੜ ਮੇਲੇ ਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ

by Rakha Prabh
60 views

ਹੁਸ਼ਿਆਰਪੁਰ 24 ਜੂਨ (ਤਰਸੇਮ ਦੀਵਾਨਾ )

ਪੀਰ ਬਾਬਾ ਸਿਧ ਗਰੀਬ ਜੀ ਦੀ ਸਾਲਾਨਾ ਯਾਦ ਵਿਚ ਸਿੰਗੜੀਵਾਲਾ ਚ ਉਨ੍ਹਾਂ ਦੇ ਅਸਥਾਨ ਤੇ ਜੋੜ ਮੇਲੇ ਮੌਕੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਲੇ ਦੁਆਲੇ ਦੇ ਪਿੰਡਾਂ ਚੋਂ ਵੱਡੀ ਪੱਧਰ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਗ੍ਰਾਮ ਪੰਚਾਇਤ ਸਿੰਗੜੀਵਾਲਾ ਅਤੇ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਹਰਪਾਲ ਸਿੰਘ ਯੂ ਕੇ, ਗੋਪੀ ਹੁਸੈਨਪੁਰ ਤੇ ਗੁਰਿੰਦਰ ਸਿੰਘ ਧਾਮੀ ਦੀ ਬਲਦਾਂ ਦੀ ਜੋੜੀ ਪਹਿਲੇ ਨੰਬਰ ਤੇ ਆਈ ਜਿਸ ਨੂੰ 18000 ਹਜਾਰ ਰੁਪਏ ਨਗਦ ਇਨਾਮ ਅਤੇ ਝੁੱਲਾਂ ਦੀ ਜੋੜੀ ਦਿੱਤੀ ਗਈ ਇਸੇ ਤਰਾਂ ਦੂਸਰੇa ਨੰਬਰ ਤੇ  ਰਾੲਣ ਢਿੱਲੋਂਂ ਭੱਜਲਾ ਦੇ ਬਲਦਾਂ ਜੋੜੀ ਅਤੇ ਤੀਸਰੇ ਨੰਬਰ ਤੇ ਦਿਲਾਵਰ ਸਿੰਘ ਰਾਣੇਵਾਲ ਟੱਪਰੀਆਂ ਦੀ ਬਲਦਾਂ ਦੀ ਜੋੜੀ ਆਈ ਅਤੇ ਇਹਨਾਂ ਨੂੰ ਵੀ ਨਗਦ ਇਨਾਮ ਅਤੇ ਝੁੱਲਾ ਦੀਅਾ ਜੋੜਿਆ ਦਿੱਤੀਆਂ ਗਈਆਂ ਇਸੇ ਤਰ੍ਹਾਂ ਖੀਰੇ ਦੁੱਗਾ  ਬੱਸ਼ਿਅਾ ਦਾ ਗੇੜਾ ਕਰਵਾਇਆ ਗਿਆ ਜਿਸ ਵਿੱਚ 1 ਤੋਂ ਲੈ ਕੇੇ 11 ਨੰਬਰ ਤਕ ਦੀਆਂ ਜੋੜਿਆਂ ਦੇ ਮਾਲਕਾਂ ਨੂੰ ਝੁੱਲਾਂ ਦੀਆਂ ਜੋੜੀਆਂ ਅਤੇ ਗਿਆਰਾਂ ਗਿਆਰਾਂ ਸੌ ਰੁਪਏ  ਨਗਦ ਇਨਾਮ ਦਿੱਤੇ ਗਏ ਤੇ ਦੌੜਾਂ ਵਿਚ ਭਾਗ ਲੈਣ ਵਾਲੇ ਸਾਰੇ ਬਲਦ ਮਾਲਕਾਂ ਨੂੰ ਝੁੱਲਾਂ ਦੀਆਂ ਜੋੜੀਆਂ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਇਨਾਮਾਂ ਦੀ ਵੰਡ ਸੰਤ ਬਾਬਾ ਹਰਮਨਜੀਤ ਸਿੰਘ ਅਤੇ ਗ੍ਰਾਮ ਪੰਚਾਇਤ ਸਿੰਗੜੀਵਾਲਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਸ ਮੌਕੇ ਸਰਪੰਚ ਸੁਖਚੈਨ ਸਿੰਘ ਸਿੰਗੜੀਵਾਲਾ, ਸਾਬਕਾ ਸਰਪੰਚ ਚਰਨ ਬਰਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਸਿੰਘ ਸਿੰਗੜੀਵਾਲਾ, ਬਲਵਿੰਦਰ ਸਿੰਘ ਪੰਚ, ਮਨਜਿੰਦਰ ਸਿੰਘ ਬਿੱਲਾ, ਸਤਨਾਮ ਸਿੰਘ ਬੱਬੂ, ਹਰਪਾਲ ਸਿੰਘ ਯੂ ਕੇ, ਸਤਨਾਮ ਸਿੰਘ ਯੂ ਕੇ, ਕੈਪਟਨ ਜਸਬੀਰ ਸਿੰਘ, ਜਸਕਰਨ ਸਿੰਘ ਕੁਰਾਗਣਾਂ, ਬਲਵਿੰਦਰ ਸਿੰਘ ਬਿੰਦਾ, ਜਸਵੰਤ ਸਿੰਘ ਪਿੱਪਲਾਂਵਾਲਾ, ਸੁਮਿੱਤਰ ਸਿੰਘ ਡਗਾਣਾਂ ਤੇ ਸਾਭੀ ਧਾਮੀ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ

Related Articles

Leave a Comment