*ਸ੍ਰੀ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ. ਲਾਅ-ਐਂਡ-ਆਰਡਰ ਨੇ ਕ੍ਰਿਸਟਲ ਚੌਕ ਵਿੱਖੇ ਪਹੁੰਚ ਕੇ ਤੱਪਤੀ ਗਰਮੀ ਵਿੱਚ ਟਰੈਫਿਕ ਨੂੰ ਰੈਗੂਲੇਟ ਕਰ ਰਹੇ ਟਰੈਫਿਕ ਮੁਲਾਜਮਾਂ ਦੀ ਕੀਤੀ ਹੌਸਲਾ ਅਫ਼ਜ਼ਾਈ।*
ਅੰਮ੍ਰਿਤਸਰ ( ਗੁਰਮੀਤ ਸਿੰਘ ਰਾਜਾ )ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਸ਼ਹਿਰ ਦੀ ਟਰੈਫਿਕ ਨੂੰ ਨਿਰਵਿਘਨ ਤੇ ਸੁਚਾਂਰੂ ਢੰਗ ਨਾਲ ਚਲਾਉਂਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਗੁਰੂ ਨਗਰੀ ਵਿੱਚ ਬਾਹਰੋਂ ਆਉਂਣ ਵਾਲੇ ਯਾਤਰੂਆਂ ਅਤੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਨਿਜ਼ਾਤ ਮਿਲ ਸਕੇ। ਜਿਸਦੇ ਸਬੰਧ ਵਿੱਚ ਮਿਤੀ 22-05-2023 ਨੂੰ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਵੱਲੋਂ ਕ੍ਰਿਸਟਲ ਚੌਕ, ਅੰਮ੍ਰਿਤਸਰ ਵਿੱਖੇ ਪੁੱਜ ਕੇ ਟਰੈਫਿਕ ਨੂੰ ਰੈਗੂਲੇਟ ਕਰ ਰਹੇ ਇੰਸਪੈਕਟਰ ਅਨੂਪ ਕੁਮਾਰ, ਇੰਚਾਂਰਜ਼ ਟਰੈਫਿਕ ਜ਼ੋਨ-2, ਸਮੇਤ ਟਰੈਫਿਕ ਸਟਾਫ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ *ਟਰੈਫਿਕ ਪੁਲਿਸ ਨੂੰ ਗਰਮੀ ਤੋਂ ਰਾਹਤ ਪਹੁੰਚਾਉਂਣ ਲਈ ਕਰੀਬ 250 ਛੱਤਰੀਆਂ ਅਤੇ 60 ਟਰੈਫਿਕ ਪੁਆਂਇੰਟਾਂ ਤੇ ਟੈਂਟ ਲਗਾਏ ਗਏ ਹਨ* , ਇਸਤੋਂ ਇਲਾਵਾ ਹਰੇਕ ਪੁਆਇੰਟ ਤੇ ਪੀਣ ਵਾਲੇ ਪਾਣੀ ਦੇ ਵਾਟਰ ਕੁਲਰ (ਰੈਬਰ) ਵੀ ਮੁਹੱਈਆਂ ਕਰਵਾਏ ਗਏ। *ਟਰੈਫਿਕ ਪੁਲਿਸ ਚੈਕਿੰਗ ਕਰਦੇ ਸਮੇਂ ਪਬਲਿਕ ਦੇ ਸਤਿਕਾਰ ਵਿੱਚ ਉਹਨੂੰ ਸ੍ਰੀਮਾਨ ਜੀ ਕਹਿ ਕੇ ਸੰਬੋਧਨ ਕੀਤਾ ਜਾਵੇਗਾਂ ਤੇ ਇੱਕ ਫਰੈਡਲੀ ਮਾਹੋਲ ਬਣਾਇਆ ਜਾਵੇਗਾ। ਜਿਸ ਵਹੀਕਲ ਚਾਲਕ ਦੇ ਕਾਗਜਾਤ ਚੈਕ ਕਰਨ ਤੇ ਦਰੂਸਤ ਪਾਏ ਗਏ, ਉਹਨਾਂ ਨੂੰ ਧੰਨਵਾਦ ਵੀ ਕੀਤਾ ਜਾਵੇਗਾ।* ਟਰੈਫਿਕ ਮੁਲਾਜ਼ਮਾਂ ਦੀ ਸਹੂਲਤ ਲਈ ਪਹਿਲੀ ਵਾਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ *ਇੱਕ ਟਰੈਫਿਕ ਲਾਈਨ ਦੀ ਜਲਦ ਹੀ ਸਥਾਪਨਾ* ਕੀਤੀ ਜਾ ਰਹੀ ਹੈ।
ਇਸਤੋਂ ਇਲਾਵਾ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ, ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਾਹਨ ਸਹੀ ਤਰੀਕੇ ਨਾਲ ਪੀਲੀ ਲਾਈਨ ਦੇ ਅੰਦਰ ਪਾਰਕ ਕਰਨ ਤੇ ਸੜਕ ਨੂੰ ਸਾਫ਼ ਰੱਖਦ ਤਾਂ ਜੋ ਕਿਸੇ ਕਿਸਮ ਦਾ ਟਰੈਫਿਕ ਜਾਮ ਨਾ ਲੱਗ ਸਕੇ ਤੇ ਬਾਹਰੋ ਆਉਣ ਵਾਲੇ ਯਾਤਰੀਆਂ ਵਿੱਚ ਚੰਗਾ ਪ੍ਰਭਾਵ ਪਵੇ।
ਟੂ-ਵਹੀਲਕ ਚਲਾਉਣ ਵਾਲੇ ਟ੍ਰਿਪਲ ਰਾਈਡਿਗ ਨਾ ਕਰਨ, ਬੂਲਟ ਮੋਟਰਸਾਈਕਲ ਦੇ ਸਲੰਸਰ ਵਿੱਚ ਹੇਰਫੇਰ ਕਰਕੇ ਪਟਾਕੇ ਨਾ ਮਾਰਨ, ਗੱਡੀਆਂ ਤੇ ਕਾਲੀਆਂ ਫਿਲਮਾਂ ਜਾਂ ਜਾਲੀਆਂ, ਸਟਿੱਕਰ, ਹੂਟਰ ਨਾ ਲਗਾਉਂਣ ਅਤੇ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।