ਸਰੂਪ ਰਾਣੀ ਕਾਲਜ ਵਿਖੇ ਐਨ ਸੀ ਸੀ ਆਰਮੀ ਵਿੰਗ ਦੇ ਕੈਡਿਟਾਂ ਵਲੋਂ ਪੋਖਰਨ ਦੂਜੇ ਪ੍ਰਮਾਣੂ ਟੈਸਟ ਦੇ 25 ਸਾਲ ਪੂਰੇ ਹੋਣ ’ਤ ਮਨਾਇਆ ਗਿਆ ਜਸ਼ਨ
ਅੰਮ੍ਰਿਤਸਰ 14 ਮਈ 2023–ਗੁਰਮੀਤ ਸਿੰਘ ਰਾਜਾ
ਐਨ ਸੀ ਸੀ ਆਰਮੀ ਵਿੰਗ ਦੇ ਕੈਡਿਟਾਂ ਨੇ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਅੰਮ੍ਰਿਤਸਰ ਦੇ ਕਾਲਜ ਕੈਂਪਸ ਵਿੱਚ 12 ਮਈ, 2023 ਨੂੰ ਪੋਖਰਨ ਦੂਜੇ ਪ੍ਰਮਾਣੂ ਟੈਸਟ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਐਨ ਸੀ ਸੀ ਕੈਡਿਟਾਂ ਨੇ ’ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਵਕ ਵਰਤੋਂ’ ਵਿਸ਼ੇ ’ਤੇ ਇੱਕ ਨਿਊਕਲੀਅਰ ਪਾਵਰ ਪਲਾਂਟ ਮਾਡਲ ਤਿਆਰ ਕੀਤਾ। ਐਨ.ਸੀ.ਸੀ. ਕੈਡਿਟਾਂ ਨੇ ਮਾਡਲ ਦੀ ਕਾਰਜਪ੍ਰਣਾਲੀ ਬਾਰੇ ਪ੍ਰਦਰਸ਼ਨ ਕੀਤਾ ਕਿ ਕਿਵੇਂ ਪਰਮਾਣੂ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਿਆ ਜਾਂਦਾ ਹੈ। ਤਿਆਰ ਕੀਤਾ ਮਾਡਲ ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਦੇ ਸੰਭਾਵੀ ਲਾਭਾਂ ਦੀ ਇੱਕ ਵਧੀਆ ਉਦਾਹਰਣ ਸੀ। ਐਨ ਸੀ ਸੀ ਕੈਡਿਟਾਂ ਨੇ ਸਮਾਗਮ ਦਾ ਜਸ਼ਨ ਮਨਾਉਂਦੇ ਹੋਏ ਪੋਸਟਰ ਬਣਾਏ, ਲੇਖ ਲਿਖੇ, ਭਾਸ਼ਣ ਦਿੱਤੇ। ਇਹ ਸਾਰੀ ਗਤੀਵਿਧੀ ਕੇਅਰਟੇਕਰ ਸ਼੍ਰੀਮਤੀ ਏਕਤਾ ਵਰਮਾ ਦੀ ਦੇਖ-ਰੇਖ ਹੇਠ ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਪ੍ਰਿੰਸੀਪਲ ਪ੍ਰੋ.ਡਾ.ਦਲਜੀਤ ਕੌਰ ਅਤੇ ਸੀ.ਟੀ.ਓ.ਏਕਤਾ ਮੈਮ ਨੇ ਕੈਡਿਟਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਕੀਤਾ। ਇਸ ਮੌਕੇ ਕੌਂਸਲ ਮੈਂਬਰ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।
==—