ਜ਼ੀਰਾ/ ਫਿਰੋਜ਼ਪੁਰ 8 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ ) ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਮੁਸਕਲਾਂ ਨੂੰ ਵੇਖਦਿਆਂ ਆਪ ਸਰਕਾਰ ਤੁਹਾਡੇ ਦੁਆਰ ਤਹਿਤ ਕੈਪ ਲਗਾ ਕੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।ਇਸ ਤਹਿਤ ਨਗਰ ਕੌਂਸਲ ਪਾਰਕ ਮੋਤੀ ਬਾਗ ਜ਼ੀਰਾ ਵਿਖੇ ਕੈਂਪ ਲਗਾਇਆ ਗਿਆ ਅਤੇ ਲੋਕਾਂ ਦੀਆਂ ਲੋੜਾਂ ਮੁਤਾਬਕ ਸਰਟੀਫਿਕੇਟ ਮੌਕੇ ਤੇ ਜਾਰੀ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਗੁਰਮੀਤ ਸਿੰਘ ਐਸ ਡੀ ਐਮ ਜੀਰਾ ਨੇ ਸਰਟੀਫਿਕੇਟ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਈ ਉ ਧਰਮਪਾਲ ਸਿੰਘ ਜੀਰਾ,ਆਪ ਆਗੂ ਮਨਪ੍ਰੀਤ ਸੇਖਵਾ ,ਦਲਜੀਤ ਅਵਾਨ, ਸਰਬਜੀਤ ਸ਼ਰਮਾ ,ਮੇਜਰ ਸਿੰਘ ਪੀ ਏ,ਸੁਨੀਲ ਗਰੋਵਰ, ਹਰਭਗਵਾਨ ਸਿੰਘ ਭੋਲਾ ਬਲਾਕ ਪ੍ਰਧਾਨ, ਰਾਮ ਸਿੰਘ ਲੌਂਗੋਦੇਵਾ ,ਹਰਜਿੰਦਰ ਸਿੰਘ, ਸਰਬਜੀਤ ਕੌਰ, ਅਨਿਲ ਗੁਲਾਟੀ,ਦਰਬਾਰਾ ਸਿੰਘ ਪੀ ਐਸ ੳ, ਗੁਰਮਨਦੀਪ ਖਹਿਰਾ ਪੀ ਏ,ਸੋਨੂੰ ਘੁਰਕੀ, ਆਦਿ ਹਾਜ਼ਰ ਸਨ।