ਜ਼ੀਰਾ/ਫਿਰੋਜ਼ਪੁਰ, 19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੈਲਰ ਐਸੋਸੀਏਸ਼ਨ,ਕੱਚਾ ਆੜ੍ਹਤੀਆ ਐਸੋਸੀਏਸ਼ਨ ਅਤੇ ਵੱਸਦਾ ਰਹੇ ਪੰਜਾਬ ਸਪੋਰਟਸ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਉਪਰਾਲੇ ਤਹਿਤ ਗੁਰਮਤਿ ਸਮਾਗਮ ਦਾਣਾ ਮੰਡੀ ਜ਼ੀਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਰੱਖੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪੰਥ ਪ੍ਰਸਿੱਧ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਗਾਇਨ ਕੀਤੇ ਗਏ ਅਤੇ ਢਾਡੀ ਜਥੇ ਵੱਲੋਂ ਸ਼ਹੀਦੀ ਵਾਰਾ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਨਵੇਂ ਸਾਲ ਦੀ ਆਮਦ ਸਬੰਧੀ ਸਭ ਲਈ ਖੁਸ਼ੀਆਂ ਭਰੇ ਹੋਣ ਇਸ ਲਈ ਅਕਾਲ ਪੁਰਖ ਅੱਗੇ ਸਮੁਚੇ ਜਗਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ । ਇਸ ਮੌਕੇ ਸੈਲਰ ਮਾਲਕਾਂ ਅਤੇ ਆੜਤੀਆਂ ਵੱਲੋਂ ਲੰਗਰ ਤੇ ਸੁੰਦਰ ਪੰਡਾਲ ਵਿੱਚ ਵਧੀਆ ਪ੍ਰਬੰਧ ਕਰਕੇ ਆਪਣੀ ਕਮਾਈ ਨੂੰ ਸਫਲਾ ਕੀਤਾ ਗਿਆ । ਇਸ ਮੌਕੇ ਸਮਾਗਮ ਵਿੱਚ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ,ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਜੇ ਕਾਲੜਾ ਸੂਬਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਪੰਜਾਬ, ਸੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਅਮਰੀਕ ਸਿੰਘ ਅਹੂਜਾ ਸਰਪ੍ਰਸਤ ਵਸਦਾ ਰਹੇ ਪੰਜਾਬ, ਗੁਰਚਰਨ ਢਿੱਲੋਂ ਪ੍ਰਧਾਨ ਆੜਤੀਆ ਐਸੋਸੀਏਸ਼ਨ , ਬਸੰਤ ਸਿੰਘ ਧੰਜੂ ਸਕੱਤਰ ਆੜਤੀਆਂ ਐਸੋਸੀਏਸ਼ਨ, ਹਰੀਸ਼ ਜੈਨ ਗੋਗਾ ਚੇਅਰਮੈਨ, ਉੱਘੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੰਜੀਵ ਜੈਨ , ਬਲਜੀਤ ਅਹੂਜਾ ਪ੍ਰਧਾਨ ਵੱਸਦਾ ਰਹੇ ਪੰਜਾਬ ,ਰਜਿੰਦਰ ਪਾਲ ਵਿੱਜ, ਹਰਪਾਲ ਸਿੰਘ ਦਰਗਣ, ਬੇਅੰਤ ਸਦਿਓੜਾ , ਦੀਪ ਗਗਨ ਗੁਪਤਾ, ਚਰਨਪ੍ਰੀਤ ਸਿੰਘ ਸੋਨੂ, ਅਜੀਤ ਚੌਧਰੀ, ਇਛਪਾਲ ਹਨੀ, , ਸੁਰਿੰਦਰ ਗੁਪਤਾ, ਅਸ਼ਵਨੀ ਗੁਪਤਾ, ਵਰਿੰਦਰ ਜੈਨ ,ਅਜੈਬ ਸਿੰਘ ਸੇਖੋਂ ਸਿੰਦਾ ਸਿੰਘ ਸੰਧੂ, ਰਾਜੇਸ਼ ਢੰਡ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ ਸੌਰਵ ਅਗਰਵਾਲ, ਹਰੀਸ਼ ਅਗਰਵਾਲ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।