Home » ਅੰਮਿ੍ਤਸਰ ਵਿੱਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿਕਰੀ ਕੇਂਦਰ

ਅੰਮਿ੍ਤਸਰ ਵਿੱਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿਕਰੀ ਕੇਂਦਰ

ਕੈਬਨਿਟ ਮੰਤਰੀ ਨਿੱਜਰ ਨੇ "ਯੂਨੀਟੀ ਮਾਲ" ਬਨਾਉਣ ਲਈ ਮੀਟਿੰਗ ਕਰਕੇ ਅਧਿਕਾਰੀਆਂ ਨਾਲ ਕੀਤੀ ਚਰਚਾ

by Rakha Prabh
15 views

 

 

ਅੰਮਿ੍ਤਸਰ, 14 ਮਈ ਗੁਰਮੀਤ ਸਿੰਘ ਰਾਜਾ
ਰਾਜ ਦੀ ਦਸਤਕਾਰੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਡਾ ਵਿਕਰੀ ਕੇਂਦਰ ” ਯੂਨੀਟੀ ਮਾਲ” ਬਣਾਇਆ ਜਾਵੇਗਾ, ਜਿੱਥੇ ਲਿਆ ਕਿ ਉਹ ਆਪਣੇ ਉਤਪਾਦਾਂ ਦੀ ਵਿਕਰੀ ਕਰ ਸਕਣਗੇ। ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲਾ ਅਧਿਕਾਰੀਆਂ, ਕੇਂਦਰ ਸਰਕਾਰ ਦੇ ਅਧਿਕਾਰੀਆਂ, ਇਨਵੈਸਟ ਇੰਡੀਆ, ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੋਜਨਾਬੰਦੀ ਤੇ ਆਰਕੀਟੈਕਟ ਵਿਭਾਗ ਦੇ ਪ੍ਰਤੀਨਿਧੀਆਂ ਨਾਲ ਇਸ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਰਾਜ ਦੇ ਛੋਟੇ ਉਦਮੀਆਂ ਤੇ ਕਿਰਤੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਹ ਵਿਕਰੀ ਕੇਂਦਰ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਸਤਕਾਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਅੰਮਿ੍ਤਸਰ ਵਰਗੇ ਵੱਡੇ ਸ਼ਹਿਰ, ਜਿੱਥੇ ਕਿ ਲੱਖਾਂ ਸੈਲਾਨੀ ਰੋਜ਼ਾਨਾ ਆਉਂਦੇ ਹਨ, ਵਿਖੇ ਇੰਨਾ ਉਦਮੀਆਂ ਨੂੰ ਇਕ ਛੱਤ ਹੇਠ ਵੱਡਾ ਮਾਲ ਬਣਾ ਦਿੱਤਾ ਜਾਵੇ ਤਾਂ ਇੰਨਾ ਵਸਤੂਆਂ ਦਾ ਮੰਡੀਕਰਨ ਅਸਾਨ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਅਜਿਹੀਆਂ ਵਸਤਾਂ ਖਰੀਦਣ ਲਈ ਇਕ ਸ਼ਾਪਿੰਗ ਮਾਲ ਮਿਲ ਜਾਵੇਗਾ।
ਸ ਨਿੱਜਰ ਨੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਇਸ ਸਬੰਧ ਵਿੱਚ ਸਾਰਾ ਕੇਸ ਛੇਤੀ ਬਣਾ ਕੇ ਪੰਜਾਬ ਸਰਕਾਰ ਕੋਲ ਭੇਜਣ ਲਈ ਕਿਹਾ ਤਾਂ ਜੋ ਇਸ ਨਿਵੇਕਲੇ ਪ੍ਰੋਜੈਕਟ ਉਤੇ ਛੇਤੀ ਕੰਮ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਕਿਹਾ ਕਿ ਜੇਕਰ ਅਜਿਹਾ ਸ਼ਾਪਿੰਗ ਮਾਲ ਬਣ ਜਾਵੇ ਤਾਂ ਇੱਥੇ ਕੇਂਦਰ ਸਰਕਾਰ ਵੱਲੋਂ ਸੁਰੂ ਕੀਤੀ ਸਕੀਮ ” ਇਕ ਜਿਲਾ ਇਕ ਉਤਪਾਦ” ਦੇ ਕਾਰੀਗਰਾਂ ਨੂੰ ਵੀ ਚੰਗਾ ਮੌਕਾ ਮਿਲੇਗਾ ਅਤੇ ਪੰਜਾਬ ਭਰ ਦੇ ਕਾਰੀਗਰ ਇੱਥੇ ਆ ਕੇ ਆਪਣੇ ਉਤਪਾਦ ਵੇਚ ਸਕਣਗੇ। ਇਸ ਮੌਕੇ ਸ ਨਿੱਜਰ ਦੇ ਓ ਐਸ ਡੀ ਮਨਪ੍ਰੀਤ ਸਿੰਘ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ
ਅੰਮਿ੍ਤਸਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੈਬਨਿਟ ਮੰਤਰੀ ਸ ਇੰਦਰਬੀਰ ਸਿੰਘ ਨਿੱਜਰ। ਨਾਲ ਹਨ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਹੋਰ ਅਧਿਕਾਰੀ।

Related Articles

Leave a Comment