Home » ਪੰਜ ਰੋਜਾ ਟੀ.ਸੀ.ਆਈ ਵਰਕਸ਼ਾਪ ਦਾ ਆਯੋਜਨ

ਪੰਜ ਰੋਜਾ ਟੀ.ਸੀ.ਆਈ ਵਰਕਸ਼ਾਪ ਦਾ ਆਯੋਜਨ

by Rakha Prabh
11 views
ਦਲਜੀਤ ਕੌਰ
ਲਹਿਰਾਗਾਗਾ, 9 ਸਤੰਬਰ, 2023: ਸਥਾਨਕ ਸੀਬਾ ਸਕੂਲ ਵਿੱਚ ਜਰਮਨ ਦੀ ਰੂਥ ਕੌਹਨ ਇੰਟਰਨੈਸ਼ਨਲ ਸੰਸਥਾ ਦੀ ਭਾਰਤੀ ਇਕਾਈ ਟੀ. ਸੀ. ਆਈ. ਇੰਡੀਆ ਵੱਲੋਂ ਪੰਜ ਰੋਜਾ ਸਰਟੀਫੀਕੇਟ ਕੋਰਸ ਦੀ ਵਰਕਸ਼ਾਪ ਲਾਈ ਗਈ। ਜਿਸਦੀ ਅਗਵਾਈ ਕੇਰਲਾ ਦੇ ਪ੍ਰੋਫੈਸਰ ਮੋਤੀ ਥੌਮਸ ਜਕਰੀਆ ਨੇ ਕੀਤੀ।
ਭਾਗ ਲੈਣ ਵਾਲੇ 26 ਅਧਿਆਪਕਾਂ ਨੇ ਆਪਣੀ ਜ਼ਿੰਦਗੀ ਵਿੱਚ ਆਗੂ ਬਣਕੇ ਫੈਸਲੇ ਲੈਣ, ਦੂਸਰਿਆਂ ਦੀ ਇੱਛਾ ਦਾ ਸਨਮਾਨ ਰੱਖਣ ਅਤੇ ਹਾਲਾਤਾਂ ਮੁਤਾਬਿਕ ਆਪਣੇ ਆਪ ਨੂੰ ਸਮਰੱਥ ਬਣਾਉਣ ਦੀਆਂ ਪ੍ਰਕਿਰਿਆਵਾਂ ਦਾ ਅਭਿਆਸ ਕੀਤਾ। ਵਰਕਸ਼ਾਪ ਦੌਰਾਨ ਮੈੰ, ਅਸੀਂ ਅਤੇ ਕੰਮ ਦਰਮਿਆਨ ਸੰਤੁਲਨ ਬਣਾ ਕੇ ਸੰਸਾਰ ਵਿੱਚ ਵਿਚਰਨ ਦੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ।
ਥੀਮ ਸੈਂਟਰਡ ਇੰਟਰੈਕਸ਼ਨ ਵਿੱਚ ਸਵੈ-ਚੇਤਨਾ ਅਤੇ ਬਾਹਰੀ ਅਸਲੀਅਤ ਬਾਰੇ ਜਾਣਕਾਰੀ ਰੱਖਦੇ ਹੋਏ ਆਪਣੀ ਸੰਵੇਦਨਾ, ਭਾਵਨਾ ਅਤੇ ਸੋਚ ਦੁਆਰਾ ਆਪਣੇ ਆਪ ਬਾਹਰੀ ਸੰਸਾਰ ਬਾਰੇ ਸਮਝ ਬਣਾਉਂਦੇ ਹੋਏ ਫੈਸਲੇ ਲੈਣੇ ਅਤੇ ਉਹਨਾਂ ਨੂੰ ਜਿੰਮੇਵਾਰੀ ਨਾਲ ਲਾਗੂ ਕਰਵਾਉਣ ‘ਚ ਸਮਰੱਥ ਹੋਣ ਬਾਰੇ ਚਰਚਾ ਹੋਈ।
ਟੀ.ਸੀ.ਆਈ. ਇੰਡੀਆ ਦੇ ਪ੍ਰਧਾਨ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਉੱਤਰੀ ਭਾਰਤ ‘ਚ ਪਹਿਲੀ ਵਾਰ ਕਿਸੇ ਸੰਸਥਾ ‘ਚ ਟੀ.ਸੀ.ਆਈ. ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਗਿਆ ਹੈ।
ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਨੇ ਪ੍ਰੋਫੈਸਰ ਮੋਤੀ ਦਾ ਧੰਨਵਾਦ ਕਰਦਿਆਂ ਟੀ.ਸੀ.ਆਈ ਸੰਕਲਪ ਨੂੰ ਹੋਰ ਉਤਸ਼ਾਹਿਤ ਕਰਨ ਦਾ ਵਿਸ਼ਵਾਸ ਦਿਵਾਇਆ।

Related Articles

Leave a Comment