ਪਾਕਿਸਤਾਨੀ ਲੜਕੀ ਰਿਹਾਈ ਤੋਂ ਬਾਅਦ ਵਤਨ ਰਵਾਨਾ
ਅਟਾਰੀ, 20 ਅਕਤੂਬਰ : ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਦੀ ਰਹਿਣ ਵਾਲੀ ਮਹਿਵੀਸ ਅਸਲਮ ਨਾਂ ਦੀ ਲੜਕੀ ਭਾਰਤ ਵਿਖੇ ਬਿਨਾਂ ਵੀਜ਼ਾ ਰਹਿ ਰਹੀ ਸੀ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਿਹਾਈ ਹੋਣ ਤੋਂ ਬਾਅਦ ਗੋਆ ਪੁਲਿਸ ਉਸ ਨੂੰ ਅਟਾਰੀ ਸਰਹੱਦ ’ਤੇ ਲੈ ਕੇ ਪਹੁੰਚੀ।
ਇਮੀਗ੍ਰੇਸ਼ਨ ਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਉਸ ਨੂੰ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ ਹੈ। ਮਹਿਵੀਸ਼ ਅਸਲਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਭਾਰਤੀ ਦੋਸਤ ਵਿੱਦਿਆ ਪੰਡਤ ਨੂੰ ਮਿਲਣ ਆਈ ਸੀ।