Home » ਪੁਲਿਸ ਥਾਣਾ ਬਿਲਗਾ ਨੂੰ ਮਿਲੀ ਵੱਡੀ ਸਫਲਤਾ ਟ੍ਰਾਂਸਫਾਰਮਰ ਚੌਰੀ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨ ਗ੍ਰਿਫਤਾਰ

ਪੁਲਿਸ ਥਾਣਾ ਬਿਲਗਾ ਨੂੰ ਮਿਲੀ ਵੱਡੀ ਸਫਲਤਾ ਟ੍ਰਾਂਸਫਾਰਮਰ ਚੌਰੀ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨ ਗ੍ਰਿਫਤਾਰ

ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ: ਇੰਸਪੈਕਟਰ ਲਖਵੀਰ ਸਿੰਘ

by Rakha Prabh
37 views

ਨੂਰਮਹਿਲ 7 ਫਰਵਰੀ ( ਨਰਿੰਦਰ ਭੰਡਾਲ) ਬਿਲਗਾ ਵਿਖੇ ਬਿਜਲੀ ਟ੍ਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨ ਨੂੰ ਪੁਲਿਸ ਥਾਣਾ ਬਿਲਗਾ ਵੱਲੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਬਿਲਗਾ ਦੇ ਏ.ਐਸ.ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਬਿਲਗਾ ਨੇ ਗਸ਼ਤ ਬਾ ਚੈਕਿੰਗ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬੱਸ ਅੱਡਾ ਮੀਊਵਾਲ ਮੋਜੂਦ ਸਨ ਕਿ ਪੀੜਤ ਕਿਸਾਨ ਬਖਤਾਵਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਉਸਦੀ ਜ਼ਮੀਨ ਪਿੰਡ ਮੀਉਵਾਲ ਤੋਂ ਪ੍ਰਤਾਬਪੁਰਾ ਰੋਡ ਤੇ ਹੈ, ਉਸ ਵਿੱਚ ਕੁੱਲ 4 ਮੋਟਰਾ ਲੱਗੀਆ ਹਨ ਅਤੇ ਚਾਰਾ ਮੋਟਰਾਂ ਤੇ ਅਲੱਗ ਅਲੱਗ ਟ੍ਰਾਂਸਫਾਰਮਰ ਲੱਗੇ ਹਨ ।ਜਦ ਉਹ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ 4 ਟਰਾਸਫਾਰਮ ਵਿੱਚੋਂ ਇੱਕ ਟਰਾਸਫਾਰਮਰ ਖੰਬਿਆ ਤੋ ਹੇਠਾਂ ਜਮੀਨ ਤੇ ਡਿੱਗਾ ਹੋਇਆ ਸੀ। ਜੋ ਇਸ ਟਰਾਸਫਾਰਮ ਵਿੱਚੋ ਕੀਮਤੀ ਤਾਰ ਅਤੇ ਹੋਰ ਕੀਮਤੀ ਸਮਾਨ ਚੋਰੀ ਸੀ। ਉਨ੍ਹਾਂ ਦੱਸਿਆ ਕਿ ਇਹ ਚੋਰੀ ਦਿਲਬਾਗ ਸਿੰਘ ਵਾਸੀ ਪੱਤੀ ਭੱਟੀ ਬਿਲਗਾ ਜਿਲ੍ਹਾ ਜਲੰਧਰ, ਗੁਰਪਾਲ ਸਿੰਘ ਵਾਸੀ ਮਕਾਨ ਨੰਬਰ 4 ਆਬਾਦੀ ਗੁਰੂ ਨਾਨਕ ਨਗਰ ਸੋਹੀਆ ਖੁਰਦ ਸ਼ਾਣਾ ਵੇਰਕਾ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਨੰਗਲ ਗੇਟ ਫਿਲੌਰ ਜਿਲ੍ਹਾ ਜਲੰਧਰ, ਅਮਨਦੀਪ ਸਿੰਘ ਪਿੰਡ ਔਜਲਾ (ਸੰਗਤਪੁਰ ਰੋਡ) ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਚੌਰੀ ਕੀਤਾ ਹੈ। ਪੀੜਤ ਦੇ ਬਿਆਨ ਤੇ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 10 ਅ/ਧ 379,34 ਭ.ਦ. ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਦਿਆਂ ਚਾਰਾ ਵਿਅਕਤੀਆਂ ਨੂੰ ਕਾਬੂ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ।

 

Related Articles

Leave a Comment