Home » ਮਾਸਟਰ ਹਰਚਰਨਬੀਰ ਸਿੰਘ ਤੇ ਡਾ ਕੁਲਦੀਪ ਸਿੰਘ ਕਰੀਰ ਨੂੰ ਸਦਮਾ ਸਦਮਾ -ਮਾਤਾ ਦਾ ਦੇਹਾਂਤ

ਮਾਸਟਰ ਹਰਚਰਨਬੀਰ ਸਿੰਘ ਤੇ ਡਾ ਕੁਲਦੀਪ ਸਿੰਘ ਕਰੀਰ ਨੂੰ ਸਦਮਾ ਸਦਮਾ -ਮਾਤਾ ਦਾ ਦੇਹਾਂਤ

ਸਵ ਮਾਤਾ ਮਨਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਭੋਗ 21 ਨੂੰ ਮੋਗਾ ਵਿਖੇ ਪਵੇਗਾ

by Rakha Prabh
51 views

ਜ਼ੀਰਾ,20 ਅਕਤੂਬਰ (ਜੀ ਐਸ ਸਿੱਧੂ)

ਮਾਸਟਰ ਹਰਚਰਨਬੀਰ ਸਿੰਘ ਕਰੀਰ ਅਤੇ ਡਾਕਟਰ ਕੁਲਦੀਪ ਸਿੰਘ ਕਰੀਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਮਨਜੀਤ ਕੌਰ (86) ਪਤਨੀ ਸਵ: ਗਿਆਨ ਸਿੰਘ ਕਰੀਰ ਅਚਾਨਕ ਅਕਾਲ ਚਲਾਣਾ ਕਰ ਗੲੇ ,ਜਿਸ ਨਾਲ ਕਰੀਰ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਰਛਪਾਲ ਸਿੰਘ, ਬਾਬਾ ਕਰਨੈਲ ਸਿੰਘ,ਆਪ ਆਗੂ ਗੁਰਪ੍ਰੀਤ ਸਿੰਘ ਗੋਰਾ,ਬੀਜੇਪੀ ਦੇ ਅਵਤਾਰ ਸਿੰਘ ਜ਼ੀਰਾ, ਜਸਵੰਤ ਸਿੰਘ ਨਾਮਦੇਵ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਡਾ:ਆਤਮਾ ਸਿੰਘ, ਗੁਰਪ੍ਰੀਤ ਸਿੰਘ ਜੱਜ, ਪ੍ਰਿੰਸੀਪਲ ਚਮਕੌਰ ਸਿੰਘ ਸਰਾਂ, ਰਾਜੇਸ਼ ਕੁਮਾਰ ਢੰਡ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ , ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀਟੀਯੂ, ਜੋਗਿੰਦਰ ਸਿੰਘ ਕੰਡਿਆਲ ਤੋਂ ਇਲਾਵਾ
ਵਕੀਲ ਭਾਈਚਾਰੇ ਵੱਲੋਂ ਪ੍ਰਧਾਨ ਹਰਵਿੰਦਰ ਸਿੰਘ ਅਤੇ ਸਮੂਹ ਮੈਂਬਰ ਬਾਰ ਯੂਨੀਅਨ, ਸਮੂਹ ਟਰੇਡ ਯੂਨੀਅਨ ਕੌਂਸਲ ਜ਼ੀਰਾ, ਨਾਮਦੇਵ ਸੇਵਾ ਸੁਸਾਇਟੀ ਜੀਰਾ , ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ, ਸਹਾਰਾ ਕਲੱਬ ਜ਼ੀਰਾ ਤੋਂ ਇਲਾਵਾ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਐਡਵੋਕੇਟ ਨਵਦੀਪ ਸਿੰਘ ਕਰੀਰ, ਡਾਕਟਰ ਰਣਜੀਤ ਸਿੰਘ, ਡਾਕਟਰ ਜਗਦੀਪ ਸਿੰਘ ਆਦਿ ਤੋਂ ਇਲਾਵਾ ਸਮੂਹ ਕਰੀਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਮਾਤਾ ਮਨਜੀਤ ਕੌਰ ਨਮਿਤ ਪਾਠ ਦਾ ਭੋਗ ਮਿਤੀ 21 ਅਕਤੂਬਰ ਦਿਨ ਸ਼ਨੀਵਾਰ ਨੂੰ 12.30 ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਪਾਇਆ ਜਾਵੇਗਾ

Related Articles

Leave a Comment