ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ ਇੰਚਾਂਰਜ਼ ਪੁਲਿਸ ਚੌਂਕੀ ਘਨੂੰਪੁਰ-ਕਾਲੇ ਸਮੇਂਤ ਪੁਲਿਸ ਪਰਟੀ ਵੱਲੋਂ ਗਸ਼ਤ ਦੇ ਸਬੰਧ ਵਿੱਚ ਕਾਲੇ-ਘਨੂੰਪੁਰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਲੀ ਬਾਬਾ ਅਸ਼ਕ ਅਲੀ ਲਾਗੇ ਪੁੱਜੀ ਤਾਂ ਸਾਹਮਣੇ ਵਾਲੀ ਸਾਈਡ ਤੋਂ ਦੋ ਮੋਨੇ ਨੌਜ਼ਵਾਨ ਟਵਿੰਕਲ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਿਰਾਏਦਾਰ ਨੇੜੇ ਧਿਆਨੇ ਦੀਆਂ ਪਾਵਰਾਂ, ਬਾਬਾ ਫ਼ਰੀਦ ਨਗਰ ਕਾਲੇ ਘਨੂੰਪੁਰ, ਛੇਹਰਟਾ, ਅੰਮ੍ਰਿਤਸਰ ਨੂੰ ਐਕਟਿਵਾ ਰੰਗ ਚਿੱਟਾ ਤੇ ਆਉਂਦੇ ਦਿਖਾਈ ਦਿੱਤੇ, ਜਿੰਨਾਂ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਚੈਕ ਕੀਤਾ ਗਿਆ। ਜਿੰਨਾਂ ਪਾਸੋਂ 20 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਇਹਨਾਂ ਤੇ ਮੁਕੱਦਮਾਂ ਨੰਬਰ 141, ਮਿਤੀ 12-7-2023, ਜੁਰਮ 21-ਬੀ/25/61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਂਗਾ।
ਥਾਣਾ ਛੇਹਰਟਾ ਦੀ ਪੁਲਿਸ ਚੌਂਕੀ ਘਨੂੰਪੁਰ-ਕਾਲੇ ਵੱਲੋਂ 20 ਗ੍ਰਾਮ ਹੈਰੋਇੰਨ ਸਮੇਤ ਦੋ ਕਾਬੂ
previous post