Home » ਕਿਸਾਨ ਯੂਨੀਅਨ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

ਕਿਸਾਨ ਯੂਨੀਅਨ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

by Rakha Prabh
178 views

ਮੋਗਾ, ਅਜੀਤ ਸਿੰਘ/ਲਵਪ੍ਰੀਤ ਸਿੰਘ ਸਿੱਧੂ -ਭਾਰਤ ਦੀ ਮੇਜ਼ਬਾਨੀ ਹੇਠ ਜੀ-20 ਦੇਸ਼ਾਂ ਦਾ ਸੰਮੇਲਨ ਤਹਿਤ ਚੱਲ ਰਹੀਆਂ ਮੀਟਿੰਗਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਮੱਲੀਆਂ ਵਾਲਾ ਵਿਖੇ ਵੱਡਾ ਇਕੱਠ ਕਰਕੇ ਕਿਸਾਨਾਂ-ਮਜਦੂਰਾਂ ਤੇ ਆਮ ਲੋਕਾਂ ਵੱਲੋਂ ਪੁਤਲਾ ਫੂਕਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲਾ ਆਗੂ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਜੀ-20 ਦੇਸ਼ਾ ਦਾ ਗਰੁੱਪ ਕਾਰਪੋਰੇਟ ਪੱਖੀ ਅਤੇ ਗਰੀਬ, ਮੱਧ ਵਰਗ ਵਿਰੋਧੀ ਨੀਤੀਆਂ ਤਹਿਤ ਕੰਮ ਕਰ ਰਿਹਾ ਹੈ ਅਤੇ ਆਰਥਿਕ ਵਿਕਾਸ ਅਤੇ ਸਥਿਰਤਾ ਦੇ ਨਾਮ ਹੇਠ ਵੱਡੇ ਦੇਸ਼ ਭਾਰਤ ਵਰਗੇ ਵਿਕਾਸ਼ੀਲ ਦੇਸ਼ਾਂ ਦੇ ਕੁਦਰਤੀ ਸੋਮਿਆਂ ਜਿਵੇ ਖਣਿਜ, ਪਾਣੀ, ਜੰਗਲ, ਜਮੀਨ , ਆਵਾਜਾਈ ਦੇ ਸਾਧਨ ਅਤੇ ਸਸਤੀ ਲੇਬਰ ਸਮੇਤ ਹੋਰ ਸੋਮਿਆਂ ਤੇ ਕਬਜ਼ਾ ਕਰਨ ਦੀਆਂ ਲਗਾਤਾਰ ਤਿਆਰੀਆਂ ਰਹੇ ਹਨ, ਜਿਸਦਾ ਜੱਥੇਬੰਦੀਆਂ ਪੁਰਜ਼ੋਰ ਵਿਰੋਧ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਫਿਰਕਾਪ੍ਰਸਤੀ ਦਾ ਕੁਹਾੜਾ ਵਰਤ ਕੇ ਦੇਸ਼ ਨੂੰ ਤੋੜਨ ਦੀ ਕੋਸ਼ਿਸ ਕਰ ਰਹੀ ਹੈ, ਦੂਜੇ ਪਾਸੇ ਪਿੱਛਲੀਆਂ ਸਰਕਾਰਾਂ ਨਾਲੋਂ ਵੀ ਦੋ ਕਦਮ ਅੱਗੇ ਵੱਧ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕੰਮ ਕਰ ਰਹੀ ਹੈ। ਦਿੱਲੀ ਵਿਚ ਇਸ ਸੰਮੇਲਨ ਲਈ ਸੜਕਾਂ ਰੋਕ ਕੇ ਆਮ ਲੋਕਾਂ ਦੀ ਪੇ੍ਸ਼ਾਨੀ ਪ੍ਰਤੀ ਸਰਕਾਰ ਪੱਖੀ ਮੀਡੀਆ ਨਹੀਂ ਬੋਲ ਰਿਹਾ, ਜਦਕਿ ਹੱਕਾਂ ਖਾਤਿਰ ਲੜਨ ਵਾਲੇ ਲੋਕਾਂ ਨੂੰ ਬਦਨਾਮ ਕਰਨ ਵੇਲੇ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ। ਉਨਾਂ੍ਹ ਦੱਸਿਆ ਕਿ 16 ਜੱਥੇਬੰਦੀਆਂ ਵੱਲੋ 28 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਦਾ ਪਹਿਲਾ ਪੜਾਵ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਸੁਰਜੀਤ ਸਿੰਘ ਜਨਰਲ ਸਕੱਤਰ ਗੁਰਮੇਲ ਸਿੰਘ ਮੀਤ ਪ੍ਰਧਾਨ ਰਾਜਵੀਰ ਸਿੰਘ ਕੁਲਵੰਤ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸੱਨ

Related Articles

Leave a Comment