Home » ਅਨੰਦਪੁਰ ਸਾਹਿਬ ਤੋਂ ਬਾਹਰੀ ਜਿੱਤੇ ਸੰਸਦ ਮੈਂਬਰਾਂ ਨੇ 100ਕਰੋੜ ਦਾ ਡਾਕਾ ਮਾਰਿਆ -ਜਸਵੀਰ ਸਿੰਘ ਗੜੀ

ਅਨੰਦਪੁਰ ਸਾਹਿਬ ਤੋਂ ਬਾਹਰੀ ਜਿੱਤੇ ਸੰਸਦ ਮੈਂਬਰਾਂ ਨੇ 100ਕਰੋੜ ਦਾ ਡਾਕਾ ਮਾਰਿਆ -ਜਸਵੀਰ ਸਿੰਘ ਗੜੀ

by Rakha Prabh
40 views

 

ਕੁਰਾਲੀ/ਖਰੜ/ਮੋਹਾਲੀ 30 ਮਈ -2024
ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜੋ ਕੁਰਾਲੀ ਦੇ ਫਲਾਈਓਵਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਖਰੜ, ਲਾਂਡਰਾ ਤੇ ਮੋਹਾਲੀ ਪੁੱਜਾ। ਜਿੱਥੇ ਸੱਤ ਫੇਜ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਅਸ਼ੀਰਵਾਦ ਲੈਕੇ ਚੋਣ ਮੁਹਿੰਮ ਦੀ ਸਮਾਪਤੀ ਕੀਤੀ। ਇਸ ਮੌਕੇ ਵੱਖ ਵੱਖ ਸਥਾਨਾਂ ਬੋਲਦਿਆਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਲੋਕ ਸਭਾ ਵਿੱਚ ਵੱਖ ਵੱਖ ਸਮਿਆਂ ਤੋਂ ਜਿੱਤੇ ਸੰਸਦ ਮੈਂਬਰਾਂ ਨੇ ਪਿਛਲੇ 20ਸਾਲਾਂ ਵਿੱਚ ਲੋਕ ਸਭਾ ਦੇ ਵਿਕਾਸ ਫੰਡਾਂ ਦਾ 100 ਕਰੋੜ ਦਾ ਡਾਕਾ ਮਾਰਿਆ ਹੈ। ਸ ਗੜੀ ਨੇ ਵਿਆਖਿਆ ਕਰਦਿਆ ਕਿਹਾ ਕਿ 2009 ਵਿੱਚ ਲੁਧਿਆਣੇ ਤੋਂ ਰਵਨੀਤ ਬਿੱਟੂ ਕਾਂਗਰਸ ਦੀ ਟਿਕਟ ਤੇ ਜਿੱਤਿਆ ਅਤੇ ਪੰਜਾਂ ਸਾਲਾਂ ਦੇ 25ਕਰੋੜ ਦੇ ਵਿਕਾਸ ਫੰਡਾਂ ਨੂੰ ਟੁੱਟ ਭੱਜ ਕਰਕੇ ਲੁਧਿਆਣੇ ਸ਼ਿਫਟ ਕੀਤਾ। ਸਾਲ 2014 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤਕੇ ਪੰਜਾਂ ਸਾਲਾਂ ਵਿੱਚ ਅਨੰਦਪੁਰ ਸਾਹਿਬ ਲੋਕ ਸਭਾ ਦੇ 25ਕਰੋੜ ਫੰਡ ਟੁੱਟ ਭੱਜ ਕਰਕੇ ਸਨੌਰ ਘਨੌਰ ਤੇ ਪਟਿਆਲੇ ਵਿੱਚ ਖੁਰਦ ਬੁਰਦ ਕਰ ਦਿੱਤੇ। ਇਸੇ ਤਰ੍ਹਾਂ 2019 ਵਿੱਚ ਕਾਂਗਰਸ ਦੀ ਟਿਕਟ ਤੋਂ ਸ਼੍ਰੀ ਮਨੀਸ਼ ਤਿਵਾੜੀ ਜੀ ਜਿੱਤੇ ਅਤੇ ਪੰਜਾਂ ਸਾਲਾਂ ਦੇ 25ਕਰੋੜ ਦੇ ਫੰਡ ਲੁਧਿਆਣਾ ਤੇ ਸੁਖਨਾ ਝੀਲਾਂ ਤੇ ਖਰਚ ਦਿੱਤੇ। ਸਰਦਾਰ ਗੜੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਵੱਲੋਂ ਅੱਜ ਵੀ ਜਿਹੜੇ ਉਮੀਦਵਾਰ ਦਿੱਤੇ ਗਏ ਹਨ ਉਹ ਵੀ ਬਾਹਰੀ ਦਿੱਤੇ ਗਏ ਹਨ ਅਤੇ ਅਗਲੇ 25 ਸਾਲਾਂ ਦਾ ਵਿਕਾਸ ਫੰਡ ਵੀ ਖਤਰੇ ਵਿੱਚ ਹੈ। ਜਿਸ ਤਹਿਤ ਆਮ ਆਦਮੀ ਪਾਰਟੀ ਨੇ ਮੱਧਪ੍ਰਦੇਸ਼ ਤੋਂ ਲਿਆਕੇ ਮਾਲਵਿੰਦਰ ਕੰਗ, ਅਕਾਲੀ ਦਲ ਨੇ ਪਟਿਆਲੇ ਤੋਂ ਲਿਆਕੇ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਨੇ ਸੰਗਰੂਰ ਤੋਂ ਲਿਆਕੇ ਵਿਜੇੰਦਰ ਇੰਦਰ ਸਿੰਗਲਾ ਅਤੇ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਤੋਂ ਲਿਆਕੇ ਸ਼ੁਭਾਸ਼ ਸ਼ਰਮਾ ਆਦਿ ਇਲਾਕੇ ਤੋਂ ਬਾਹਰੀ ਉਮੀਦਵਾਰ ਦਿੱਤੇ। ਜਸਵੀਰ ਸਿੰਘ ਗੜੀ ਨੇ ਕਿਹਾ ਕਿ 100ਕਰੋੜ ਰੁਪਏ ਦੇ ਫੰਡਾਂ ਦਾ ਸਹੀ ਇਸਤੇਮਾਲ ਨਾ ਹੋਣ ਕਰਕੇ ਇਹ ਲੋਕ ਸਭਾ ਵਿਕਾਸ ਪੱਖੋਂ ਪੱਛੜ ਗਈ ਹੈ। ਇੰਨਾ ਪੱਛੜ ਗਈ ਹੈ ਕਿ ਦਸ਼ਮੇਸ਼ ਪਿਤਾ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਘਰ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀਆਂ ਸੰਪਰਕ ਸੜਕਾਂ ਨਾ ਚੌੜੀਆਂ ਕੀਤੀਆਂ ਗਈਆਂ ਨਾ ਹੀ ਚਾਰ ਮਾਰਗੀ। ਇਥੋਂ ਤੱਕ ਕਿ ਇਸ ਲੋਕ ਸਭਾ ਵਿੱਚ ਪੈਂਦੇ ਚਾਰ ਜਿਲਿਆਂ ਵਿੱਚ ਇੱਕ ਵੀ ਮੈਡੀਕਲ ਕਾਲਜ ਇਹ ਇਲਾਕਾ-ਬਾਹਰੀ ਜਿੱਤੇ ਉਮੀਦਵਾਰ ਬਣਾ ਨਾ ਸਕੇ ਅਤੇ ਪੰਜਾਬ ਦੇ ਬਿਮਾਰ ਅਤੇ ਦੁਖੀ ਲੋਕ ਮੈਡੀਕਲ ਕਾਲਜ ਪੀਜੀਆਈ ਵਿੱਚ ਤਾਰੀਖ ਤੇ ਤਰੀਕ ਭੁਗਤਕੇ ਦੁੱਖ ਝੱਲ ਰਹੇ ਹਨ। ਪੰਜਾਬੀਆਂ ਦੇ ਕੀਮਤੀ ਸਰਮਾਏ ਦਿੱਲੀ ਦੇ ਟਰਮੀਨਲ-3 ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਲੁਟਾਏ ਜਾ ਰਹੇ ਹਨ, ਕਦੀ ਟੋਲ ਟੈਕਸਾਂ ਦਾ ਕਰੋੜਾਂ ਰੁਪਈਆ ਨਾਲ ਦੇ ਸੂਬਿਆ ਵਿੱਚ ਜਾ ਰਿਹਾ ਹੈ, ਕਦੀ ਕਰੋੜਾਂ ਦੀ ਪਾਰਕਿੰਗ ਦਿੱਲੀ ਸਰਕਾਰ ਦੀ ਜੇਬ ਚ ਜਾ ਰਹੀ ਹੈ ਅਤੇ ਕਰੋੜਾਂ ਰੁਪਏ ਪੰਜਾਬੀਆਂ ਦੇ ਮੁਰਥਲ ਢਾਬਿਆਂ ਤੇ ਅਜਾਈ ਜਾ ਰਹੇ ਹਨ। ਕਿਉਂਕਿ ਬਾਹਰੀ ਜਿੱਤੇ ਉਮੀਦਵਾਰਾਂ ਨੇ ਮੋਹਾਲੀ ਦੇ ਏਅਰਪੋਰਟ ਉੱਤੇ ਇੰਟਰਨੈਸ਼ਨਲ ਉਡਾਣਾ ਦੀ ਭਰਮਾਰ ਨਹੀਂ ਕੀਤੀ। ਇੱਥੋਂ ਤੱਕ ਕਿ ਇਲਾਕਾ-ਬਾਹਰੀ ਜਿੱਤੇ ਉਮੀਦਵਾਰਾਂ ਨੇ ਲੋਕ ਸਭਾ ਅਨੰਦਪੁਰ ਸਾਹਿਬ ਦੇ ਖੇਤਰ ਨਾਲ ਬਿਲਕੁਲ ਵੀ ਮੋਹ ਪਿਆਰ ਨਹੀਂ ਕੀਤਾ ਜੇਕਰ ਇਹ ਇਲਾਕਾ ਬਾਹਰੀ ਜਿੱਤੇ ਉਮੀਦਵਾਰ ਇਸ ਲੋਕ ਸਭਾ ਦੇ ਨਾਲ ਦੁੱਖ ਦਰਦਾਂ ਦੇ ਸਾਂਝੀਦਾਰ ਹੁੰਦੇ ਤਾਂ ਜਰੂਰ ਹੀ ਕੇਂਦਰ ਦੇ ਕੋਈ ਵੱਡੇ ਪ੍ਰੋਜੈਕਟ ਇਹਨਾਂ ਚਾਰਾਂ ਜਿਲਿਆਂ ਵਿੱਚ ਇੱਕ ਇੱਕ ਹੀ ਬਣਾ ਦਿੱਤੇ ਜਾਂਦੇ, ਜਿਸ ਨਾਲ ਸੈਂਕੜੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ। ਸ ਗੜੀ ਨੇ ਕਿਹਾ ਅਜਿਹੇ ਸੈਂਕੜੇ ਮੁੱਦੇ ਹਨ ਜਿਨਾਂ ਉੱਤੇ ਬਾਹਰੀ ਚੁਣੇ ਗਏ ਉਮੀਦਵਾਰਾਂ ਨੇ ਲੋਕ ਸਭਾ ਦੇ ਵਿਕਾਸ ਨੂੰ ਅਣਗੌਲਿਆ ਕੀਤਾ ਹੈ। ਕੁਰਾਲੀ ਤੋਂ ਸ਼ੁਰੂ ਹੋਇਆ ਰੋਡ ਸ਼ੋ ਨੀਲੇ ਝੰਡੇ ਅਤੇ ਫਲੈਕਸਾਂ ਦੀ ਭਰਮਾਰ ਨਾਲ, ਸੈਂਕੜੇ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਕਾਫਲੇ ਦਾ ਦ੍ਰਿਸ਼ ਮਨਮੋਹਕ ਤੇ ਦਿਲ ਖਿੱਚਵਾਂ ਸੀ, ਅਤੇ ਚੋਣ ਮੁਹਿੰਮ ਦਾ ਸਿਖਰ ਨਜ਼ਰ ਆ ਰਿਹਾ ਸੀ। ਇਸ ਮੌਕੇ ਪੰਜਾਬ ਦੇ ਵਿਧਾਇਕ ਡਾਕਟਰ ਨਛੱਤਰ ਪਾਲ, ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਐਸਡੀਓ ਹਰਨੇਕ ਸਿੰਘ, ਹਲਕਾ ਪ੍ਰਧਾਨ ਖਰੜ ਹਰਦੀਪ ਸਿੰਘ, ਹਲਕਾ ਪ੍ਰਧਾਨ ਮੋਹਾਲੀ ਰਾਜ ਸਿੰਘ, ਮਾਸਟਰ ਨਛੱਤਰ ਸਿੰਘ, ਹਰਨੇਕ ਸਿੰਘ ਦੇਵਪੁਰੀ ਹਰਕਾ ਦਾਸ, ਦੀਪਕ ਸੌਂਧੀ, ਹਾਕਮ ਸਿੰਘ ਮਛਲੀ, ਜੋਗਿੰਦਰ ਸਿੰਘ ਮਛਲੀ, ਸਰਮੁੱਖ ਸਿੰਘ ਸਰਪੰਚ, ਜਨਕ ਸਿੰਘ ਸਰਪੰਚ, ਕੇਸਰ ਸਿੰਘ ਰਸਨਹੇੜੀ, ਜਸਵਿੰਦਰ ਸਿੰਘ ਝੂਰਹੇੜੀ, ਕੁਲਦੀਪ ਸਿੰਘ ਘੜੂਆ, ਬਲਜਿੰਦਰ ਸਿੰਘ ਮਾਮੂਪੁਰ, ਜਗਤਾਰ ਸਿੰਘ ਮੁਹਾਲੀ, ਆਦਿ ਹਾਜ਼ਿਰ ਸਨ।

Related Articles

Leave a Comment