Home » ਸਾਰੇ ਵਰਕਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੁੱਟ ਜਾਣ :- ਸੰਜੀਵ ਵਸਿਸਟ

ਸਾਰੇ ਵਰਕਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੁੱਟ ਜਾਣ :- ਸੰਜੀਵ ਵਸਿਸਟ

ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣ ਵਿੱਚ ਮੋਹਾਲੀ ਜਿਲਾ ਅਹਿਮ ਯੋਗਦਾਨ ਪਾਵੇਗਾ :-ਸੰਜੀਵ ਵਸ਼ਿਸ਼ਟ

by Rakha Prabh
22 views

ਮੋਹਾਲੀ ,8-4-24(ਰਾਖਾ ਪ੍ਰਭ ਬਿਉਰੋ
ਭਾਜਪਾ ਮੋਹਾਲੀ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਅੱਜ ਵੇਵ ਇਸਟੇਟ ਮੋਹਾਲੀ ਵਿਖੇ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਕਿਹਾ ਕਿ
ਸਾਰੇ ਵਰਕਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੁੱਟ ਜਾਣ ਤਾਂ ਕਿ ਅਸੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜ ਸਕੀਏ ਤੇ ਨਰਿੰਦਰ ਮੋਦੀ ਜੀ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ ।ਇਸ ਮੌਕੇ ਤੇ ਉਹਨਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ।ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਰਾਸ਼ਟਰ ਦਾ ਨਿਰਮਾਣ ਕਰਨਾ , ਭਾਰਤ ਨੂੰ ਵਿਸ਼ਵ ਗੁਰੂ ,ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਤੇ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਸੂਬਾ ਬਣਾਉਣਾ ਪ੍ਰਧਾਨ ਮੰਤਰੀ ਨਰਿੰਦਰ ਤੇ ਭਾਜਪਾ ਦਾ ਮੁੱਖ ਉਦੇਸ਼ ਹੈ ਜਿਸ ਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਸਹਿਯੋਗ ਤੇ ਮਿਹਨਤ ਕਰਨੀ ਪਵੇਗੀ ।ਇਸ ਮੌਕੇ ਤੇ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਲਹਿਰ ਚੱਲ ਰਹੀ ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਸਾਰੇ ਪੂਰੇ ਕੀਤੇ ਹਨ ਤੇ ਦੇਸ਼ ਹਿੱਤ ਵਿੱਚ ਅਜਿਹੇ ਕੰਮ ਕੀਤੇ ਹਨ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰਦਾ ਸੀ ,ਨਰਿੰਦਰ ਮੋਦੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ ।ਉੱਭਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆ ਸੀਟਾਂ ਦੇ ਭਾਜਪਾ ਦੇ ਉਮੀਦਵਾਰ ਜੇਤੂ ਬਣਨਗੇ ਕਿਉਂਕਿ ਪੰਜਾਬੀ ਦੂਸਰੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੌਕਾਂ ਦੇ ਚੁੱਕੇ ਹਨ ਕਿਸੇ ਵੀ ਹੋਰ ਪਾਰਟੀ ਨੇ ਪੰਜਾਬ ਦਾ ਭਲਾ ਨਹੀ ਕੀਤਾ ਹੁਣ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ,ਕਾਂਗਰਸ ਪਾਰਟੀ ਤੇ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਭਾਜਪਾ ਨੂੰ ਜਿਤਾਉਣ ਦਾ ਤੇ ਨਰਿੰਦਰ ਮੋਦੀ ਜੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ ।ਇਸ ਮੌਕੇ ਤੇ ਭਾਜਪਾ ਦੇ ਮੰਡਲ ਜਨਰਲ ਸਕੱਤਰ ਗੁਲਸ਼ਨ ਸੂਦ ਨੇ ਮੀਟਿੰਗ ਵਿੱਚ ਪਹੁੰਚਣ ਲਈ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਜਿਲਾ ਪ੍ਰਧਾਨ ਸੰਜੀਵ ਵਸਿਸਟ ,ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ੳੇੁੱਭਾ ਤੇ ਮੰਡਲ ਪ੍ਰਧਾਨ ਰਮਨ ਸ਼ੈਲੀ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ ।ਇਸ ਮੌਕੇ ਤੇ ਭਾਜਪਾ ਆਈ ਸੈਲ ਦੇ ਕੋ ਕਨਵੀਨਰ ਆਂਸ਼ੂ ਠਾਕੁਰ ,ਜਿਲਾ ਕਾਰਜਕਰਨੀ ਮੈਂਬਰ ਪਵਨ ਸੱਚਦੇਵਾ ,ਜੋਗਿੰਦਰ ਭਾਟੀਆ ,ਸਨਾਤਨ ਧਰਮ ਸਭਾ ਦੇ ਪ੍ਰਧਾਨ ਸੱਤ ਨਰਾਇਣ ਸ਼ਰਮਾ ,ਮੰਡਲ ਜਨਰਲ ਸਕੱਤਰ ਗੁਲਸ਼ਨ ਸੂਦ ਦੀਪਕ ਕੁਮਾਰ, ਡਾ: ਸੁਮਿਤ, ਸੁਨੀਲ ਜੀ, ਚਰਨ ਰਾਮ ਬਸੀ, ਸੁਨੀਲ ਡਡਵਾਲ, ਛਿੰਦਰ ਕੁਮਾਰ, ਪਰਦੀਪ ਅਰੋੜਾ, ਰਾਜੇਸ਼ ਗੁਪਤਾ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ ।

ਜਾਰੀ ਕਰਤਾ:-

ਹਰਦੇਵ ਸਿੰਘ ਉੱਭਾ
ਸੂਬਾ ਪ੍ਰੈੱਸ ਸਕੱਤਰ
ਬੀਜੇਪੀ ਪੰਜਾਬ ।
98785-49193

Related Articles

Leave a Comment