ਮਾਇਆਨਗਰੀ ਦੇ ਬਾਦਸਾਹ ਜਾਦੂਗਰ ਓ.ਪੀ.ਸਰਮਾ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਕਾਨਪੁਰ, 17 ਅਕਤੂਬਰ : ਜਾਦੂਗਰ ਓਮ ਪ੍ਰਕਾਸ਼ ਸ਼ਰਮਾ ਉਰਫ ਓ.ਪੀ. ਸ਼ਰਮਾ (ਸੀਨੀਅਰ) ਦਾ ਗੁਰਦੇ ਦੀ ਬਿਮਾਰੀ ਕਾਰਨ ਸ਼ਨਿਚਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਫਾਰਚੂਨ ਹਸਪਤਾਲ ਸ਼ਾਰਦਾ ਨਗਰ (ਕਾਨਪੁਰ) ’ਚ ਇਕ ਹਫ਼ਤੇ ਤੋਂ ਦਾਖ਼ਲ ਸਨ।
ਓ.ਪੀ. ਸ਼ਰਮਾ ਦਾ ਜਨਮ ਇਕ ਅਪ੍ਰੈਲ, 1952 ਨੂੰ ਯੂਪੀ ਦੇ ਬਲੀਆ ਦੇ ਮੂਲਗਾਓਂ ’ਚ ਹੋਇਆ ਸੀ। 1971 ’ਚ ਸਮਾਲ ਆਰਮਜ਼ ਫੈਕਟਰੀ (ਐੱਸਏਐੱਫ) ’ਚ ਡਿਜ਼ਾਈਨਰ ਦੇ ਅਹੁਦੇ ’ਤੇ ਨੌਕਰੀ ਲੱਗੀ ਤਾਂ ਉਹ ਕਾਨਪੁਰ ਆਏ ਸਨ। ਉਨ੍ਹਾਂ ਦੇ ਸ਼ੋਅ ਦਾ ਸਭ ਤੋਂ ਚਰਚਿਤ ਇੰਦਰਜਾਲ ਹੁੰਦਾ ਸੀ। 2018 ਤੋਂ ਬਾਅਦ ਉਨ੍ਹਾਂ ਨੇ ਸ਼ੋਅ ਨਹੀਂ ਕੀਤੇ। ਉਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸਤਯ ਪ੍ਰਕਾਸ਼ ਜੂਨੀਅਰ ਓ.ਪੀ ਸ਼ਰਮਾ ਵਜੋਂ ਸ਼ੋਅ ਕਰ ਰਹੇ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਦਾ ਮੇਰਠ ’ਚ ਸ਼ੋਅ ਚੱਲ ਰਿਹਾ ਸੀ। ਉੱਥੇ ਹੀ ਉਨ੍ਹਾਂ ਨੂੰ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਮਿਲੀ। ਉਨ੍ਹਾਂ ਗੋਵਿੰਦ ਨਗਰ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਚੋਣ ਵੀ ਲੜੀ ਸੀ।
ਬੇਟੇ ਪੰਕਜ ਸਰਮਾ ਨੇ ਦੱਸਿਆ ਕਿ 1 ਅਪ੍ਰੈਲ 1952 ਨੂੰ ਪਿਤਾ ਦਾ ਜਨਮ ਮੂਲਗਾਂਵ ਬਲੀਆ ’ਚ ਹੋਇਆ ਸੀ। ਉਹ ਸਾਲ 1971 ’ਚ ਸਹਿਰ ’ਚ ਆਇਆ ਜਦੋਂ ਉਸਨੂੰ ਸਮਾਲ ਆਰਮਜ ਫੈਕਟਰੀ ’ਚ ਇੱਕ ਡਿਜਾਈਨਰ ਵਜੋਂ ਨੌਕਰੀ ਮਿਲੀ। ਇੱਥੇ ਆਉਣ ਤੋਂ ਬਾਅਦ ਉਹ ਪਹਿਲਾਂ ਸਾਸਤਰੀ ਨਗਰ ਸਥਿਤ ਕਾਲੋਨੀ ’ਚ ਠਹਿਰੇ। ਉਥੋਂ ਕਈ ਸਾਲ ਪਹਿਲਾਂ ਬਾਰਾ-ਦੋ ਵਿੱਚ ਮਕਾਨ ਬਣ ਗਿਆ ਸੀ। ਜਿਸ ਨੂੰ ਭੂਤਬੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।