ਕੋਟ ਈਸੇ ਖਾਂ,08 ਜੁਲਾਈ /ਤਰਸੇਮ ਸੱਚਦੇਵਾ
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮਸੀਤਾਂ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵੱਲੋਂ ਲਗਾਏ ਗਏ ਕੈਂਪ ਦਾ ਉਦਘਾਟਨ ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਪੰਜਾਬ ਵੱਲੋਂ ਸਵੇਰੇ 10 ਵਜੇ ਰਿਬਨ ਕੱਟ ਕੇ ਕੀਤਾ ਗਿਆ। ਇਸ ਸਮੇਂ ਉਹਨਾਂ ਨਾਲ ਡਾਕਟਰ ਜਸਪਾਲ ਸਿੰਘ ਸੰਧੂ, ਯਸ਼ਪਾਲ ਗੁਲਾਟੀ ਸਾਹਿਤਕਾਰ ,ਬਾਬਾ ਬਾਜ ਸਿੰਘ ਮੋਗਾ ਵਾਲੇ, ਅਮਰਜੀਤ ਸਿੰਘ ਸਿੱਧੂ, ਗੁਰਾ ਸਿੰਘ ਭੱਟੀ ਸਾਬਕਾ ਸਰਪੰਚ,ਹਰਜਿੰਦਰ ਸਿੰਘ ਸੰਧੂ ,ਰਾਮ ਲਾਲ, ਬਾਬਾ ਬਲਵੀਰ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ। ਇਸ ਸਮੇਂ ਹਾਜਰੀਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ ਅਤੇ ਡਾਕਟਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਮਹਿੰਗਾਈ ਦੇ ਇਸ ਸੰਧੂ ਨੇ ਕਿਹਾ ਕਿ ਮਹਿੰਗਾਈ ਦੇ ਇਸ ਸਮੇਂ ਵਿਚ ਅਜਿਹੇ ਮੁਫਤ ਮੈਡੀਕਲ ਕੈਂਪ ਵੱਧ ਤੋਂ ਵੱਧ ਲਗਾਉਣ ਦੀ ਲੋੜ ਹੈ ਤਾਂ ਜੋ ਲੋੜਵੰਦਾ ਅਤੇ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ ਲਾਭ ਮਿਲ ਸਕੇ। ਇਸ ਕੈਂਪ ਸਮੇਂ ਡਾਕਟਰ ਹਰਸ਼ਿਤ,ਅਮਨਦੀਪ ਸਿੰਘ, ਪੁਨੀਤ, ਦਿਲਕਰਨ ,ਜਗਰਾਜ ਸਿੰਘ, ਕ੍ਰਿਸ਼ਨ ਕੁਮਾਰ , ਸਿਹਤ ਮਹਿਰਾ ਨੇ 150 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਸਮਾਪਤੀ ਮੌਕੇ ਜਸਵਿੰਦਰ ਸਿੰਘ ਅਤੇ ਡਾਕਟਰ ਜਸਪਾਲ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਸਿਹਤ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ ਗਿਆ।