ਡਾਕਟਰੀ ਟੀਮ ਵੱਲੋਂ 245 ਮਰੀਜ਼ਾਂ ਦੀਆਂ ਅੱਖਾਂ ਦਾ ਕੀਤਾ ਚੈੱਕਅੱਪ ਤੇ 47 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਹੌਣਗੇ : ਚੰਦਰ ਮੋਹਨ ਹਾਡਾ
ਸਵ ਸ੍ਰੀਮਤੀ ਅਨਰਾਧਾ ਹਾਂਡਾ ਧਰਮਪਤਨੀ ਸ਼੍ਰੀ ਹਰਸ਼ ਹਾਂਡਾ ਦੀ ਪਵਿੱਤਰ ਯਾਦ ਵਿੱਚ ਧਾਰਮਿਕ ਸੰਸਥਾ ਰਾਧੇ ਰਾਧੇ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਵੱਲੋ ਅੱਖਾਂ ਦਾ ਫਰੀ ਚੈਕ ਅਪ ਕੈਂਪ ਲਗਾਇਆ ਗਿਆ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ੰਕਰਾ ਆਈ ਹਸਪਤਾਲ ਦੇ ਡਾ ਮੋਨਕਾ ਸਿੰਘ , ਡਾ ਅਮਰਿਤ ਪਾਲ, ਡਾ ਗੁਰਪ੍ਰੀਤ ਅਤੇ ਉਨਾਂ ਦੀ ਸਮੁੱਚੀ ਟੀਮ ਵਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਗਿਆ। ਇਸ ਮੌਕੇ ਰਾਧੇ ਰਾਧੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਚੰਦਨ ਮੋਹਨ ਹਾਡਾ, ਵਿਨੋਦ ਕੁਮਾਰ ਮਲਹੋਤਰਾ , ਵਿਕਾਸ ਤ੍ਰੇਹਨ ,ਸਰਬਜੀਤ ਸ਼ਰਮਾ , ਸਨੀ, ਰਿਤਿਕ, ਜੋਗਿੰਦਰ ਕਾਲਾ ਤੋਂ ਇਲਾਵਾਂ ਸਮੁੱਚੀ ਟੀਮ ਅਤੇ ਏਕ ਪਰਿਆਸ ਸੇਵਾ ਸੁਸਾਇਟੀ, , ਸੋਸ਼ਲ ਵੈਲਫ਼ੇਅਰ ਸੁਸਾਇਟੀ, ਮਨੁੱਖਤਾ ਦੀ ਸੇਵਾ ਸੁਸਾਇਟੀ ਆਦਿ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਅਮੀਰ ਚੰਦ ਬਜਾਜ, ਰੋਸ਼ਨ ਲਾਲ ਮਨਚੰਦਾ ਨੇ ਡਾਕਟਰੀ ਟੀਮ ਅਤੇ ਵੱਖ ਵੱਖ ਸੰਸਥਾਵਾਂ ਦੇ ਪਹੁੰਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਚੰਦਰ ਮੋਹਨ ਹਾਡਾ ਨੇ ਦੱਸਿਆ ਕਿ ਕੈਂਪ ਦੌਰਾਨ 245 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਉਥੇ 47 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਲਈ ਸੰਸਥਾ ਵੱਲੋਂ ਸਹਿਯੋਗ ਦਿੱਤਾ ਗਿਆ।