Home » ਗੁਰੂ ਅਰਜਨ ਦੇਵ ਜੀ ‘ਤੇ, ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਗੁਰੂ ਅਰਜਨ ਦੇਵ ਜੀ ‘ਤੇ, ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

by Rakha Prabh
52 views

 

ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਣ ਵਾਲੀਆਂ ਕੌਮਾਂ ਦੀ ਅਣਖ ਤੇ ਗ਼ੈਰਤ ਹਮੇਸ਼ਾ ਜ਼ਿੰਦਾ ਰਹਿੰਦੀਆ -ਜੱਥੇ ਨਿਮਾਣਾ

ਜ਼ੀਰਾ/ ਠੱਠਾ ਸਾਹਿਬ ( ਗੁਰਪ੍ਰੀਤ ਸਿੰਘ ਸਿੱਧੂ) ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 733ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਠੱਠਾ ਸਾਹਿਬ (ਜ਼ੀਰਾ) ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਠੱਠਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਗਾ ਸਿੰਘ ਦੀ ਦੇਖ ਰੇਖ ਹੇਠ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਨੇ ਗੁਰਦੂਆਰਾ ਸਾਹਿਬ ਦੇ ਪ੍ਰਧਾਨ ਤੇਗਾ ਸਿੰਘ,ਮੈਨੇਜਰ ਜੱਥੇਦਾਰ ਬੂਟਾ ਸਿੰਘ ਅਤੇ ਗੁ: ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਂਦੀਆਂ ਹਨ ਉਨ੍ਹਾਂ ਕੌਮਾਂ ਦੀ ਅਣਖ ਅਤੇ ਗੈਰਤ ਹਮੇਸ਼ਾ ਜ਼ਿੰਦਾ ਰਹਿੰਦੀਆ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇਗਾ ਸਿੰਘ , ਭਾਈ ਹਰਪਾਲ ਸਿੰਘ ਮੱਖੂ ਨੇ ਖੂਨਦਾਨ ਦੇ ਕੇ ਸ਼ੁਰੂਆਤ ਕਰਵਾਈ । ਇਸ ਮੌਕੇ 48 ਵਿਅਕਤੀਆਂ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ ਅਤੇ ਸੰਸਥਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਠੱਠਾ ਸਾਹਿਬ ਦੇ ਮੈਨੇਜਰ ਭਾਈ ਬੂਟਾ ਸਿੰਘ ਨੇ ਦਸਿਆ ਖੂਨਦਾਨ ਕੈਂਪ ਦੋਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ। ਇਸ ਮੌਕੇ ਅਜੀਤ ਸਿੰਘ ਮੀਤ ਪ੍ਰਧਾਨ, ਮਨਜੀਤ ਸਿੰਘ ਮੀਤ ਮੈਨੇਜਰ, ਸਵਰਨ ਸਿੰਘ, ਭਾਈ ਹਰਦੀਪ ਸਿੰਘ,ਭਾਈ ਸੁਖਬੀਰ ਸਿੰਘ ਕਥਵਾਚਕ, ਜੁਗਰਾਜ ਸਿੰਘ,ਹੈਡ ਗ੍ਰੰਥੀ ਗੁਰਿੰਦਰ ਸਿੰਘ ਕਿਰਤੋਵਾਲ ਕਲਾਂ,ਹਰਦਿਆਲ ਸਿੰਘ ਭੁੱਲਰ, ਮਾਨਵੀਰ ਸਿੰਘ ਹਰੀਕੇ,ਨਿਸ਼ਾਨ ਸਿੰਘ,ਗੁਰਬਿੰਦਰ ਸਿੰਘ ਮਰਹਾਣਾ,ਅਵਤਾਰ ਸਿੰਘ, ਸ਼੍ਰੀ ਚੰਦਰ ਕੰਧਾਰੀ, ਸੰਨੀ ਸਿੰਘ,ਇੰਦਰਪਾਲ ਸਿੰਘ ਪਮਾਲੀ, ਜਤਿੰਦਰ ਸਿੰਘ ਬੋਬੀ, ਗਿਰਦੌਰ ਸਿੰਘ ਤੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Related Articles

Leave a Comment