ਲੁਧਿਆਣਾ ( ਕਰਨੈਲ ਸਿੰਘ ਐੱਮ ਏ) ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਦੇ ਮੁਖੀ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਜੋ 18 ਜੂਨ ਤੋਂ ਕਨੇਡਾ, ਅਮਰੀਕਾ ਦੇ ਵਿਦੇਸ਼ ਦੌਰੇ ਤੇ ਗੁਰਮਤਿ ਦਾ ਪ੍ਰਚਾਰ ਕਰਨ ਅਤੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਗਏ ਹੋਏ ਹਨ । ਮਹੰਤ ਕਾਹਨ ਸਿੰਘ ਜੀ 8 ਸਤੰਬਰ ਨੂੰ ਦਿੱਲੀ ਪਹੁੰਚਣਗੇ। 9 ਅਤੇ 10 ਸਤੰਬਰ ਨੂੰ ਟਿਕਾਣਾ ਭਾਈ ਭੱਲਾ ਰਾਮ ਜੀ ਕਲਾਨੌਰ( ਹਰਿਆਣਾ )ਵਿਖੇ ਮਹੰਤ ਪਰਸ ਰਾਮ ਜੀ, ਮਹੰਤ ਰਾਮ ਚੰਦ ਜੀ, ਮਹੰਤ ਭਗਵਾਨ ਸਿੰਘ ਜੀ, ਮਹੰਤ ਹਰਨਾਮ ਸਿੰਘ ਜੀ ਸੇਵਾਪੰਥੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਯੱਗ ਸਮਾਗਮ ਵਿੱਚ ਹਾਜ਼ਰੀ ਭਰਨਗੇ। 11 ਜਾਂ 12 ਸਤੰਬਰ ਨੂੰ ਮਹੰਤ ਕਾਹਨ ਸਿੰਘ ਜੀ ਦੇ ਗੋਨਿਆਣਾ ਮੰਡੀ ਵਿਖੇ ਪਹੁੰਚਣ ਦੀ ਸੰਭਾਵਨਾ ਹੈ।