Home » ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਡੀਸੀਪੀ ਭੰਡਾਲ ਸਨਮਾਨਿਤ

ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਡੀਸੀਪੀ ਭੰਡਾਲ ਸਨਮਾਨਿਤ

by Rakha Prabh
203 views
ਅੰਮ੍ਰਿਤਸਰ 23 ਜੂਨ (ਰਣਜੀਤ ਸਿੰਘ ਮਸੌਣ ) ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਅਤੇ ਪ੍ਰਮੋਟ ਕਰਨ ਲਈ ਸਥਾਪਿਤ ਕੀਤੀ ਗਈ ਮਾਂਝਾ ਸਪੋਰਟਸ ਪ੍ਰੋਮੋਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਂਰੋਹ ਦੌਰਾਨ ਬਾਸਕਿਟਬਾਲ ਦੇ ਇੰਟਰਨੈਸ਼ਨਲ ਖਿਡਾਰੀ, ਅਰਜੁਨਾ ਐਵਾਰਡੀ ਅਤੇ ਮਹਾਂਰਾਜਾ ਰਣਜੀਤ ਸਿੰਘ ਐਵਾਰਡੀ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ) ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 23 ਜੁਲਾਈ 1894 ਨੂੰ ਪੈਰਿਸ ਵਿਖੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜਿਸਦੇ ਨਤੀਜਿਆਂ ਸਦਕਾ 1896 ਵਿੱਚ ਉਲੰਪਿਕ ਖੇਡਾਂ ਨੂੰ ਮੁੜ ਪਹਿਚਾਣ ਮਿਲੀ ਤੇ ਮੁੜ ਤੋਂ ਇਹਨਾਂ ਖੇਡਾਂ ਨੂੰ ਯੂਨਾਨ ਦੇਸ਼ ਵਿੱਚ ਹੀ ਸ਼ੁਰੂ ਕੀਤਾ ਗਿਆ । ਸੋ 23 ਜੂਨ ਉਹ ਦਿਹਾੜਾ ਖੇਡਾਂ ਲਈ ਬਹੁਤ ਅਹਿਮ ਮੰਨਿਆ ਗਿਆ ਜਿਸ ਦਿਨ ਦੁਨੀਆਂ ਦੀਆਂ ਸਰਵੋਤਮ ਖੇਡਾਂ ਉਲੰਪਿਕ ਖੇਡਾਂ ਨੂੰ ਸ਼ੁਰੂ ਕਰਵਾਉਣ ਲਈ ਅੰਤਰਰਾਸ਼ਟਰੀ ਕਮੇਟੀ ਦਾ ਗਠਨ ਹੋਇਆ ਸੀ l ਪੂਰੇ ਵਿਸ਼ਵ ਵਿੱਚ ਇਹ ਦਿਹਾੜਾ ਅੰਤਰਰਾਸ਼ਟਰੀ ਉਲੰਪਿਕ ਦਿਵਸ ਵੱਜੋਂ ਮਨਾਇਆ ਜਾਣ ਲੱਗਾ, ਇਸ ਦਿਹਾੜੇ ਨੂੰ ਮਨਾਉਣਾ ਜਰੂਰੀ ਹੈ ਤਾਂ ਜੋ ਕਿ ਉਲੰਪਿਕ ਭਾਵਨਾ ਪੂਰੇ ਸੰਸਾਰ ਵਿੱਚ ਫੈਲ ਸਕੇ । ਉਲੰਪਿਕ ਦੇ ਪੰਜ ਚੱਕਰ ਵੀ ਪੂਰੀ ਦੁਨੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਦਾ ਸੰਦੇਸ਼ ਪੁਰੀ ਦੂਨੀਆਂ ਨੂੰ ਦਿੰਦੇ ਹਨ ਜੋ ਕਿ ਆਪਸੀ ਮਿਲਵਰਤਨ ਦਾ ਸਭ ਤੋਂ ਵੱਡਾ ਸੰਦੇਸ਼ ਹੈ। ਇਸ ਮੌਕੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ) ਨੇ ਐਸੋਸੀਏਸ਼ਨ ਦੇ ਸਮੂਹ ਮੇਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਕੌਮਾਤਰੀ ਪੱਧਰ ਤੇ ਮਨਾਉਣ ਦੀ ਲੋੜ ਹੈ l ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਕੂਲ ਮੁੱਖੀਆਂ ਅਤੇ ਖੇਡ ਮੁੱਖੀਆਂ ਤੋਂ ਇਲਾਵਾ ਖੇਡ ਸੰਗਠਨਾ ਨੂੰ ਅਪੀਲ ਕੀਤੀ ਕੀ ਇਸ ਵਿਸ਼ੇਸ਼ ਦਿਹਾੜੇ ਨੂੰ ਮਨਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹਨਾਂ ਮਹਾਨਤਮ ਖੇਡਾਂ ਬਾਰੇ ਅਤੇ ਇਸਦੇ ਆਦਰਸ਼ਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਵੇ ਅਤੇ ਦੇਸ਼ ਵਿੱਚ ਖੇਡਾਂ ਪ੍ਰਤੀ ਸਾਕਾਰਾਤਮਕ ਮਾਹੌਲ ਪੈਦਾ ਹੋ ਸਕੇ । ਇਸ ਮੌਂਕੇ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ,ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਇੰਦਰਪਾਲ ਸਿੰਘ, ਸੁੱਖਵਿੰਦਰ ਸਿੰਘ ਸੁੱਖੀ ਅਤੇ ਸਿਧਾਂਰਥ ਨਾਰੰਗ ਉਚੇਚੇ ਤੌਰ ਤੇ ਮੌਜ਼ੂਦ ਸੀ l

Related Articles

Leave a Comment