Home » ਖਾਸਾ ਵਿਖੇ ਡਿੱਗੇ 220 ਕੇ ਵੀ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਹੋਈ – ਮੰਤਰੀ ਈ.ਟੀ.ਓ

ਖਾਸਾ ਵਿਖੇ ਡਿੱਗੇ 220 ਕੇ ਵੀ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਹੋਈ – ਮੰਤਰੀ ਈ.ਟੀ.ਓ

by Rakha Prabh
32 views
ਅੰਮਿ੍ਤਸਰ, 24 ਜੂਨ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਬੀਤੇ ਦਿਨੀਂ ਖਾਸਾ ਅਤੇ ਨਰਾਇਣਗੜ੍ਹ ਇਲਾਕੇ ਵਿੱਚ ਮੌਸਮ ਦੀ ਖ਼ਰਾਬੀ ਕਾਰਨ ਡਿੱਗੇ 220 ਕੇ.ਵੀ ਦੇ ਟਾਵਰਾਂ ਨੂੰ ਐਮਰਜੈਂਸੀ ਪ੍ਣਾਲੀ ਤਹਿਤ ਬਿਜਲੀ ਸਪਲਾਈ ਦੇਣ ਲਈ ਬਹਾਲ ਕਰ ਲਿਆ ਗਿਆ ਹੈ, ਜਿਸ ਨਾਲ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਆਮ ਵਾਂਗ ਚਾਲੂ ਹੋ ਸਕੇਗੀ। ਬੀਤੀ ਰਾਤ ਉਕਤ ਸਥਾਨਾਂ ਉਤੇ ਚੱਲ ਰਹੇ ਕੰਮਾਂ ਦੀ ਜਾਂਚ ਲਈ ਗਏ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆਂ ਕਿ ਉਕਤ ਵੱਡੀ ਲਾਈਨ ਸ਼ਹਿਰ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ ਮੁੱਖ ਸਪਲਾਈ ਦਾ ਹਿੱਸਾ ਹੈ ਅਤੇ ਇਸ ਇਲਾਕੇ ਵਿੱਚ ਤੇਜ਼ ਹਨੇਰੀ ਤੇ ਝੱਖੜ ਕਾਰਨ ਜੋ ਵੱਡਾ ਨੁਕਸਾਨ ਹੋਇਆ, ਉਸ ਵਿੱਚ ਬਿਜਲੀ ਦੀ ਇਸ ਲਾਈਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦਾ ਵੱਡਾ ਨੁਕਸਾਨ ਇਸ ਖ਼ਰਾਬ ਮੌਸਮ ਨੇ ਕੀਤਾ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਤੂਫ਼ਾਨ ਕਾਰਨ 13750 ਬਿਜਲੀ ਦੇ ਖੰਭੇ, 3379 ਟਰਾਂਸਫਾਰਮਰ, 317 ਕਿਲੋਮੀਟਰ ਲੰਮੀਆਂ ਬਿਜਲੀ ਲਾਇਨਾਂ, 66 ਕੇ ਵੀ ਦੇ 17 ਟਾਵਰ ਨੁਕਸਾਨੇ ਗਏ, ਜੋ ਕਿ ਵਿਭਾਗ ਨੂੰ 31 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਕਰ ਗਏ ਹਨ।
       ਉਨ੍ਹਾਂ ਦੱਸਿਆ ਕਿ ਇਸ ਲਾਈਨ ਦੇ ਟਾਵਰ ਡਿੱਗਣ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਬਿਜਲੀ ਕੱਟਾਂ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜ਼ਲੀ ਦੀ ਕਮੀਂ ਨਹੀਂ ਹੈ, ਬਲਕਿ ਲਾਈਨ ਦੇ ਡਿੱਗਣ ਕਾਰਨ ਬਦਲਵੇਂ ਪ੍ਰਬੰਧ ਤਹਿਤ ਸ਼ਹਿਰ ਨੂੰ ਬਿਜਲੀ ਦੇਣ ਲਈ ਕੱਟ ਲਗਾਉਣੇ ਪਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਮਿਲੇ ਇਸ ਸਹਿਯੋਗ ਲਈ ਧੰਨਵਾਦ ਕਰਦੇ ਬਿਜਲੀ ਕਰਮੀ ਜਿੰਨਾ ਨੇ ਇਹ ਲਾਈਨ ਚਾਲੂ ਕਰਨ ਲਈ ਰਾਤ-ਦਿਨ ਕੰਮ ਕੀਤਾ, ਉਹਨਾਂ ਦਾ ਵੀ ਧੰਨਵਾਦ ਕੀਤਾ।

Related Articles

Leave a Comment