Home » ਮਹਾਰਾਸ਼ਟਰ ਦਾ 56ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਔਰੰਗਾਵਾਦ ’ਚ-ਸਵੈਂਇਛੁੱਕ ਸੇਵਾਵਾਂ ਦਾ ਹੋਇਆ ਸ਼ੁਭ ਆਰੰਭ

ਮਹਾਰਾਸ਼ਟਰ ਦਾ 56ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਔਰੰਗਾਵਾਦ ’ਚ-ਸਵੈਂਇਛੁੱਕ ਸੇਵਾਵਾਂ ਦਾ ਹੋਇਆ ਸ਼ੁਭ ਆਰੰਭ

by Rakha Prabh
85 views

ਹੁਸ਼ਿਆਰਪੁਰ, 29 ਦਸੰਬਰ  ਮਹਾਰਾਸ਼ਟਰ ਦੇ 56ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ ਨਿਰੰਕਾਰੀ ਮਿਸ਼ਨ ਦੀ ਪ੍ਰਮੁੱਖ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਵਿਚ 27,28 ਅਤੇ 29 ਜਨਵਰੀ 2023 ਨੂੰ ਔਰੰਗਾਵਾਦ ਦੇ ਬਿਡਕੀਨ ਦਿੱਲੀ-ਮੁੰਬਈ ਇੰਡਸਟਰੀਅਲ ਕਾਰਿਡਾਰ ਦੇ ਵਿਸ਼ਾਲ ਮੈਦਾਨ ਵਿਚ ਹੋਣ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਦੇ ਤਹਿਤ ਸਵੈ ਇਛੁੱਕ ਸੇਵਾਵਾਂ ਦਾ ਉਦਘਾਟਨ ਮਹਾਤਮਾ ਮੋਹਨ ਛਾਬੜਾ ਮੈਂਬਰ ਇੰਚਾਰਜ ਬ੍ਰਾਂਚ ਪ੍ਰਸ਼ਾਸਨ, ਸੰਤ ਨਿਰੰਕਾਰੀ ਮੰਡਲ ਵਲੋਂ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਦਾ ਸ਼ੁਭ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਅਤੇ ਨਿਰੰਕਾਰ ਪ੍ਰਭੂ ਦੇ ਚਰਨਾਂ ਵਿਚ ਸਫਲਤਾ ਲਈ ਪ੍ਰਾਥਨਾ ਅਤੇ ਵੰਦਨਾ ਦੇ ਵਿਚ ਕੀਤਾ ਗਿਆ। ਇਸ ਸਮਾਰੋਹ ਵਿਚ ਦਿੱਲੀ ਤੋਂ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇੰਚਾਰਜ, ਵਿੱਤ ਅਤੇ ਲੇਖਾ-ਜੋਖਾ ਵਿਭਾਗ ਜੋਗਿੰਦਰ ਮਨਚੰਦਾ ਜੀ, ਸਮਾਗਮ ਕਮੇਟੀ ਦੇ ਚੇਅਰਮੈਨ ਤੇ ਹੋਰ ਮੈਂਬਰ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਜੋਨਾਂ ਦੇ ਪ੍ਰਭਾਰੀ ਅਤੇ ਸੇਵਾਦਲ ਦੇ ਖੇਤਰੀ ਸੰਚਾਲਕ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸਦੇ ਇਲਾਵਾ ਔਰੰਗਾਵਾਦ ਅਤੇ ਆਲੇ ਦੁਆਲੇ ਦੇ ਇਲਾਕਿਆਂ ਅਤੇ ਮਹਾਰਾਸ਼ਟਰ ਦੇ ਹੋਰਨਾਂ ਵਿਭਾਗਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਨਿਰੰਕਾਰੀ ਸੇਵਾਦਲ ਦੇ ਸੇਵਕ ਅਤੇ ਹੋਰ ਸ਼ਰਧਾਲੂ ਭਗਤ ਸ਼ਾਮਲ ਹੋਏ।
ਇਸ ਮੌਕੇ ’ਤੇ ਬੋਲਦੇ ਹੋਏ ਮੋਹਨ ਛਾਬੜਾ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਸੱਚ, ਪ੍ਰੇਮ, ਸ਼ਾਂਤੀ, ਮਾਨਵਤਾ ਅਤੇ ਭਾਈਚਾਰੇ ਦਾ ਮਿਸ਼ਨ ਹੈ। ਮਿਸ਼ਨ ਦਾ ਇਹ ਦੈਵੀ ਸੰਦੇਸ਼ ਪ੍ਰਸਾਰਿਤ ਕਰਕੇ ਮਾਨਵ ਨੂੰ ਮਾਨਵ ਨਾਲ ਜੋੜਨ ਦਾ ਕੰਮ ਅਜਿਹੇ ਸਮਾਗਮਾਂ ਦਾ ਮਾਧਿਅਮ ਦੇ ਨਾਲ ਕੀਤਾ ਜਾਂਦਾ ਹੈ। ਪੁਰਾਤਨ ਸਮੇਂ ਤੋਂ ਸੰਤਾਂ, ਗੁਰੂਆਂ, ਪੀਰਾਂ, ਪੈਗਬੰਰਾਂ ਦਾ ਜੋ ਅਧਿਆਤਮਿਕਤਾ ਅਤੇ ਮਾਨਵਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਉਹੀ ਸੰਦੇਸ਼ ਅੱਜ ਮੌਜੂਦਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸਾਰੇ ਸੰਸਾਰ ਵਿਚ ਦੇ ਰਹੇ ਹਨ। ਇਸ ਸਮਾਗਮ ਦਾ ਇਹੀ ਮੁੱਖ ਉਦੇਸ਼ ਹੈ।
ਰੁਹਾਨੀਅਤ ਅਤੇ ਇਨਸਾਨੀਅਤ ਤੇ ਕਲਿਆਣਕਾਰੀ ਸੰਦੇਸ਼ ਨੂੰ ਸਾਰੇ ਜਨ ਮਾਨਸ ਤੱਕ ਪਹੁੰਚਾਉਣਾ ਹੀ ਇਸ ਸੰਤ ਸਮਾਗਮ ਦਾ ਉਦੇਸ਼ ਹੈ।
ਹਾਲ ਹੀ ਵਿਚ ਸਮਾਲਖਾ ਵਿਖੇ ਹੋਏ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਬਾਅਦ ਤੋਂ ਹੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਰ ਭਗਤ ਨੂੰ ਬੇਸਬਰੀ ਦੇ ਨਾਲ ਮਹਾਰਾਸ਼ਟਰ ਦੇ ਨਿਰੰਕਾਰੀ ਸੰਤ ਸਮਾਗਮ ਦੀ ਉਡੀਕ ਰਹਿੰਦੀ ਹੈ। ਇਸ ਸਾਲ ਵੀ 56ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਲਈ ਵੀ ਸ਼ਰਧਾਲੂ ਉਤਸ਼ਾਹਿਤ ਹਨ। ਸਤਿਗਰੂ ਮਾਤਾ ਜੀ ਦੀ ਪਾਵਨ ਅਗਵਾਈ ਵਿਚ ਹੋਣ ਵਾਲੇ ਇਸ ਸਮਾਗਮ ਦਾ ਭਰਪੂਰ ਆਨੰਦ ਪ੍ਰਾਪਤ ਕਰਨ ਲਈ ਸਾਰੇ ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਭਗਤ ਇਕੱਠੇ ਹੋਣਗੇ। ਸਮਾਗਮ ਸਥਲ’ਤੇ ਰੋਜਾਨਾਂ ਹੀ ਅਨੇਕਾਂ ਮਹਾਤਮਾ, ਸੇਵਾਦਲ ਦੇ ਭੈਣ ਭਰਾ ਅਤੇ ਭਗਤਜਨ ਆਪਣੀਆਂ ਸੇਵਾਵਾਂ ਦੇਣਗੇ।

Related Articles

Leave a Comment