ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਗ੍ਰਿਫ਼ਤਾਰ
ਮੁਹਾਲੀ, 3 ਅਕਤੂਬਰ : ਮੁਹਾਲੀ ਪੁਲਿਸ ਵੱਲੋਂ ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਦੀ ਪਹਿਚਾਣ ਵਿੱਕੀ ਵਾਸੀ ਰਾਏਪੁਰ ਰਾਣੀ ਹਰਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬੀ ਗਾਇਕ ਅਲਫਾਜ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਦੋਸੀ ਵਿਕੀ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਬੱਲ ਨੇ ਦੱਸਿਆ ਕਿ ਬਨੂੜ ਲਾਂਡਰਾਂ ਮੁੱਖ ਮਾਰਗ ਤੇ ਇਕ ਢਾਬੇ ਦੇ ਬਾਹਰ ਸੜਕ ਦੇ ਕਿਨਾਰੇ ਖੜੇ ਤੇਜ਼ ਰਫਤਾਰ ਵਾਹਣ ਦੀ ਲਪੇਟ ’ਚ ਆਉਣ ਕਾਰਨ ਪੰਜਾਬੀ ਗਾਇਕ ਅਲਫਾਜ਼ ਜਖਮੀ ਹੋ ਗਿਆ ਸੀ ਅਲਫਾਜ਼ ਆਪਣੇ ਦੋਸਤਾਂ ਨਾਲ ਢਾਬੇ ਤੇ ਗਿਆ ਸੀ ਅਤੇ ਢਾਬੇ ਦੇ ਇੱਕ ਮੁਲਾਜਮ ਦਾ ਮਾਲਕ ਨਾਲ ਝਗੜਾ ਚੱਲਦਾ ਸੀ ਜਦੋਂ ਅਲਫ਼ਾਜ਼ ਵਾਸ਼ਰੂਮ ਗਿਆ ਤਾਂ ਕਰਮਚਾਰੀ ਨੇ ਮਾਲਕ ਦਾ ਟੈਂਪੂ (ਛੋਟਾ ਹਾਥੀ ) ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੈਂਪੂ ਨੇ ਗਾਇਕ ਅਲਫਾਜ਼ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਲਫਾਜ਼ ਨੂੰ ਸੱਟਾਂ ਲੱਗੀਆਂ ਅਤੇ ਉਹ ਹਸਪਤਾਲ ’ਚ ਭਰਤੀ ਹੈੈ।