Crime News : ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨੌਜਵਾਨ ਦੀ ਬੇਰਹਿਮੀ ਨਾਲ ਮੌਤ
ਸਨੌਰ, 8 ਅਕਤੂਬਰ : ਸਨੌਰ ਦੇ ਖਾਲਸਾ ਕਲੋਨੀ ਵਾਸੀ ਸੰਦੀਪ ਕੁਮਾਰ ਸਨੀ ਦਾ ਦੇਰ ਰਾਤ ਘਰੋਂ ਬੁਲਾਕੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਸੰਦੀਪ ਕੁਮਾਰ ਸਨੀ ਨੂੰ ਫੋਨ ਕਰਕੇ ਨੇੜਲੇ ਖਾਲੀ ਪਲਾਟ ’ਚ ਸੱਦ ਲਿਆ ਅਤੇ ਦਰਜਨ ਦੇ ਕਰੀਬ ਨਸ਼ਾ ਕਰਕੇ ਆਏ ਨੌਜਵਾਨਾਂ ਨੇ ਸਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਨੌਰ ਪੁਲਿਸ ਦੇ ਐਸ.ਐਚ.ਓ. ਅਤੇ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ. ਪੁੱਜੇ। ਡੀ.ਐਸ.ਪੀ. ਧਾਲੀਵਾਲ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਾਤਲ ਜਲਦ ਹੀ ਪੁਲਿਸ ਦੀ ਗਿ੍ਰਫ਼ਤ ’ਚ ਹੋਣਗੇ।