ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ)-ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ ਨਿਹਾਲਾ ਲਵੇਰੇ ਵਿਖੇ ਸੱਪ ਦੇ ਡੰਗਣ ਕਾਰਨ ਇਕ 16 ਸਾਲਾਂ ਨੌਜਵਾਨ ਲੜਕੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਦਸਿਆ ਜਾ ਰਿਹਾ ਹੈ ਹੜ੍ਹ ਕਾਰਨ ਗਰੀਬ ਪ੍ਰਵਾਰ ਦਾ ਘਰ ਢਹਿ ਗਿਆ ਸੀ ਅਤੇ ਚਾਰੇ ਪਾਸੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ। ਇਲਾਕੇ ਵਿਚ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਹੜ੍ਹ ਕਾਰਨ ਸੱਪ ਅਤੇ ਹੋਰ ਕਈ ਜੀਵ ਪਾਣੀ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਸੱਪ ਦੇ ਡੰਗਣ ਕਾਰਨ ਗੀਤਾ ਪੁਤਰੀ ਛਿੰਦਰ ਸਿੰਘ ਵਾਸੀ ਨਿਹਾਲਾ ਲੇਵੇਰਾ ਦੀ ਸੱਪ ਡੰਗਣ ਨਾਲ ਮੌਤ ਹੋ ਗਈ| ਜਾਣਕਾਰੀ ਅਨੁਸਾਰ ਲੜਕੀ ਬੋਲਣ ਤੋਂ ਅਸਮਰੱਥ ਸੀ ਜਿਸ ਕਾਰਨ ਸੱਪ ਨੂੰ ਦੇਖ ਕੇ ਉਹ ਮਦਦ ਵੀ ਨਹੀਂ ਮੰਗ ਸਕੀ। ਇਕ ਪਾਸੇ ਜਿਥੇ ਨੌਜੁਆਨ ਧੀ ਦੀ ਮੌਤ ਨਾਲ ਪ੍ਰਵਾਰ ਸਦਮੇ ਵਿਚ ਹੈ ਉਥੇ ਹੀ ਇੰਨਾ ਬੇਵੱਸ ਹੋ ਗਿਆ ਕਿ ਪਿੰਡ ਦੇ ਚਾਰ ਚੁਫੇਰੇ ਹੜ੍ਹ ਦਾ ਪਾਣੀ ਹੋਣ ਕਾਰਨ ਬੱਚੀ ਦੀ ਦੇਹ ਦਾ ਅੰਤਿਮ ਸਸਕਾਰ ਵੀ ਪਿੰਡ ਦੀ ਜੂਹ ਵਿਚ ਨਹੀਂ ਕਰ ਨਹੀਂ ਕਰ ਸਕਿਆ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਘਰ ਗਰੀਬ ਹੋਣ ਕਰਕੇ ਸਰਕਾਰ ਵੱਲੋਂ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ