ਹੁਸ਼ਿਆਰਪੁਰ 10 ਮਾਰਚ (ਤਰਸੇਮ ਦੀਵਾਨਾ)
ਕਿਸੇ ਸਮੇਂ ਲੜਕਿਆਂ ਦੀਆਂ ਖੁਸ਼ੀਆਂ ਲਈ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਅੱਜ ਸਮਾਜ ਦੀ ਜਾਗਰੂਕਤਾ ਕਾਰਨ ਔਰਤਾਂ ਦੇ ਸਤਿਕਾਰ ਦਾ ਤਿਉਹਾਰ ਬਣ ਗਿਆ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ “ਨਾਰੀ ਸ਼ਕਤੀ ਫਾਉਂਡੇਸ਼ਨ”ਰਜਿ. ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਪੱਤਰਕਾਰਾ ਨਾਲ ਕੀਤਾ ਅੱਜ ਜਦੋਂ ਇੱਕ ਪਾਸੇ ਧੀ ਨੂੰ ਪੜ੍ਹਾਓ ਅਤੇ ਬੇਟੀ ਬਚਾਓ ਦੀ ਗੱਲ ਹੋ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵੀ ਹੁਣ ਪੁੱਤਰ ਨੂੰ ਪੜ੍ਹਾਉਣ ਦੀ ਗੱਲ ਕਰਦਾ ਹੈ।
ਉਹਨਾ ਕਿਹਾ ਕਿ ਜਿਵੇਂ-ਜਿਵੇਂ ਯੁੱਗ ਬਦਲਦਾ ਗਿਆ, ਔਰਤਾਂ ਦੀ ਭੂਮਿਕਾ ਵੀ ਬਦਲਣ ਲੱਗੀ, ਪਰ ਕਾਰਜਸ਼ੀਲ ਸੋਚ ਔਰਤਾਂ ਦੇ ਵਿਕਾਸ ਵਿਚ ਰੁਕਾਵਟਾਂ ਪੈਦਾ ਕਰਨ ਵਿਚ ਸਹਾਈ ਹੋਈ, ਪਰ ਜਿਵੇਂ-ਜਿਵੇਂ ਸਮਾਜ ਵਿਚ ਜਾਗਰੂਕਤਾ ਆਉਣੀ ਸ਼ੁਰੂ ਹੋਈ, ਤਿਉਂ-ਤਿਉਂ ਔਰਤਾਂ ਦਾ ਕਾਰਜ ਖੇਤਰ ਵੀ ਵੱਡਾ ਹੁੰਦਾ ਗਿਆ |
ਉਹਨਾ ਕਿਹਾ ਕਿ ਅਜੋਕੇ ਸਮਾਜ ਵਿੱਚ ਔਰਤਾਂ ਦਾ ਰੋਲ ਸ਼ਲਾਘਾਯੋਗ ਹੈ ਅਤੇ ਰਿਹਾ ਹੈ ਅਤੇ ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਧਰਤੀ ਤੋਂ ਲੈ ਕੇ ਅਸਮਾਨ ਤੱਕ ਔਰਤਾਂ ਨੇ ਆਪਣਾ ਸਾਮਰਾਜ ਕਾਇਮ ਕੀਤਾ ਹੈ। ਜਿਸ ਕਾਰਨ ਅੱਜ ਧਰਤੀ ‘ਤੇ ਪੈਦਾ ਹੋਣ ਵਾਲੀ ਹਰ ਲੜਕੀ ਦਾ ਪਰਿਵਾਰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣ ਲੱਗ ਪਿਆ ਹੈ ਕਿ ਉਨ੍ਹਾਂ ਦੀ ਧੀ ਆਪਣੇ ਪੁੱਤਰ ਤੋਂ ਘੱਟ ਨਹੀਂ ਹੈ।