ਜ਼ੀਰਾ/ ਫਿਰੋਜ਼ਪੁਰ, 27 ਫਰਵਰੀ ( ਜੀ.ਐਸ.ਸਿੱਧੂ ) ਪੰਜਾਬ ਫਾਰੇਸਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੰਗਲਾਤ ਵਿਭਾਗ ਵਿੱਚੋਂ ਵੱਖ ਵੱਖ ਅਹੁਦਿਆਂ ਤੋਂ ਸੇਵਾ ਮੁਕਤ ਹੋਏ 80 ਸਾਲ ਦੇ ਸੱਤ ਸੀਨੀਅਰ ਪੈਨਸ਼ਨਰਾਂ ਦੇ ਸਨਮਾਨ ਵਿੱਚ ਵਿਸ਼ੇਸ਼ ਸਨਮਾਨ ਸਮਾਰੋ ਸਮਾਗਮ ਸੰਸਥਾ ਦੇ ਸਰਪ੍ਰਸਤ ਜਗਦੀਪ ਸਿੰਘ ਢਿੱਲੋ ਅਤੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫਾਰੇਸਟ ਟ੍ਰੇਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਅਯੋਜਿਤ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਫਾਰਸਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ , ਬਲਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਫਾਰੈਸਟ ਪੈਨਸ਼ਨਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵੱਖ ਵੱਖ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਪੈਂਨਸ਼ਨਰਾ ਦਾ ਹਰ ਸਾਲ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਇਸ ਵਰ੍ਹੇ ਵਿਭਾਗ ਦੇ ਵੱਖ ਵੱਖ ਅਹੁਦਿਆਂ ਤੋਂ ਸੇਵਾ ਮੁਕਤ 80 ਸਾਲ ਦੀ ਉਮਰ ਹੱਦ ਪਾਰ ਕਰਨ ਤੇ ਸੱਤ ਸੁਪਰ ਸੀਨੀਅਰ ਪੈਂਨਸ਼ਨਰਜ ਕਸ਼ਮੀਰ ਸਿੰਘ ਬੈਂਸ ਉਪ ਰੇਂਜ ਅਫ਼ਸਰ, ਚਮਨ ਲਾਲ ਵਣ ਗਾਰਡ , ਮਦਨ ਲਾਲ ਉਪ ਰੇਂਜ ਅਫਸਰ , ਪ੍ਰੀਤਮ ਸਿੰਘ ਸੁਪਰਡੈਂਟ, ਤ੍ਲੋਚਨ ਸਿੰਘ ਸੁਪਰਡੈਂਟ , ਦਿਆਲ ਸਿੰਘ ਉਪ ਰੇਂਜ ਅਫ਼ਸਰ, ਪ੍ਰਗਟ ਸਿੰਘ ਫਾਰੇਸਟ ਅਫਸਰ ਆਦਿ ਜੋ ਸੇਵਾ ਮੁਕਤ ਹੋਣ ਤੋਂ ਇਲਾਵਾਂ 80 ਸਾਲ ਉਮਰ ਹੱਦ ਪਾਰ ਕਰ ਗਏ ਹਨ ਦੀ ਤੰਦਰੁਸਤ ਸਿਹਤ ਹੈ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਸਮਾਰੋਹ ਵਿੱਚ ਸੰਸਥਾ ਦੇ ਮਨਜੀਤ ਸਿੰਘ ਰੇਂਜ ਅਫ਼ਸਰ ਹੁਸ਼ਿਆਰਪੁਰ,ਮੋਹਣ ਸਿੰਘ ਧਰਮ ਸਰੋਤ ਰੇਂਜ ਅਫ਼ਸਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।