Home » ਮੋਗਾ ਦੇ ਰੇਲਵੇ ਸਟੇਸ਼ਨ ਦੇ ਅੱਪਗ੍ਰੇਡੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਵਰਚੁਅਲੀ ਉਦਘਾਟਨ, – ਡਾ. ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਦਿੱਤੀ ਵਧਾਈ

ਮੋਗਾ ਦੇ ਰੇਲਵੇ ਸਟੇਸ਼ਨ ਦੇ ਅੱਪਗ੍ਰੇਡੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਵਰਚੁਅਲੀ ਉਦਘਾਟਨ, – ਡਾ. ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਦਿੱਤੀ ਵਧਾਈ

-ਡਾ. ਹਰਜੋਤ ਕਮਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਸ਼੍ਰੀ. ਅਸ਼ਵਨੀ ਵੈਸ਼ਨਵ ਜੀ, ਉਸ ਵੇਲੇ ਦੇ ਰੇਲਵੇ ਮੰਤਰੀ ਸ਼੍ਰੀ. ਪਿਯੂਸ਼ ਗੋਇਲ ਜੀ ਦਾ ਕੀਤਾ ਧੰਨਵਾਦ

by Rakha Prabh
87 views

ਮੋਗਾ, 27 ਫਰਵਰੀ (ਕੇਵਲ ਸਿੰਘ ਘਾਰੂ)- ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ. ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 553 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ’ਚ ਪੰਜਾਬ ਦੇ ਤਿੰਨ ਜਲੰਧਰ, ਬਿਆਸ ਅਤੇ ਮੋਗਾ ਰੇਲਵੇ ਸਟੇਸ਼ਨ ਸ਼ਾਮਲ ਹਨ। 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਇਨ੍ਹਾਂ ਸਟੇਸ਼ਨਾਂ ਨੂੰ 19,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ। ਮੋਗਾ ਦਾ ਰੇਲਵੇ ਸਟੇਸ਼ਨ ਵੀ ਦੇਸ਼ ਦੇ ਬਾਕੀ ਵਿਕਸਿਤ ਰੇਲਵੇ ਸਟੇਸ਼ਨਾਂ ਵਾਂਗ ਹੀ ਹੁਣ ਅੱਪਗ੍ਰੇਡ ਹੋਣ ਜਾ ਰਿਹਾ ਹੈ, ਜਿਸਦਾ ਸੇਹਰਾ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੇ ਸਿਰ ਜਾਂਦਾ ਹੈ। ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਕਾਰਨ ਹੀ ਅੱਜ ਮੋਗਾ ਦੇ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਮਿਲਣ ਜਾ ਰਹੀਆਂ ਹਨ। ਇਸ ਸਬੰਧੀ ਡਾ. ਹਰਜੋਤ ਕਮਲ ਨੇ ਦੱਸਿਆ ਕਿ ਵਿਧਾਇਕ ਹੁੰਦਿਆਂ ਉਨ੍ਹਾਂ ਨੇ 2 ਵਾਰ ਉਸ ਵੇਲੇ ਦੇ ਭਾਰਤ ਦੇ ਰੇਲ ਮੰਤਰੀ ਸ਼੍ਰੀ. ਪਿਯੂਸ਼ ਗੋਇਲ ਜੀ ਨੂੰ ਮਿਲ ਕੇ ਮੋਗਾ ਦੇ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਬਾਕੀ ਸਟੇਸ਼ਨਾਂ ਵਾਂਗ ਅੱਪਗ੍ਰੇਡ ਕਰਨ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਵਿੱਚ ਭਾਰਤ ਦੇ ਰੇਲਵੇ ਮੰਤਰੀ ਜੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕੀਤਾ ਅਤੇ ਆਪਣੇ ਵਿਭਾਗ ਨੂੰ ਇਸ ਕੰਮ ਨੂੰ ਸ਼ੁਰੂ ਕਰਨ ਦੀ ਹਦਾਇਤ ਕੀਤੀ ਸੀ। ਜਿਸਤੋਂ ਬਾਅਦ ਵਿੱਚ ਨਾਰਥਨ ਰੇਲਵੇ ਭਾਰਤ ਦੇ ਜਰਨਲ ਮੈਨੇਜਰ ਟੀ.ਪੀ. ਸਿੰਘ ਕੋਲ ਉਕਤ ਕੰਮਾਂ ਦੀ ਫਾਈਲ ਪਹੁੰਚੀ ਤਾਂ ਉਨ੍ਹਾਂ ਨੇ ਡਾ. ਹਰਜੋਤ ਕਮਲ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਨੂੰ ਦਿੱਲੀ ਵਿਖੇ ਆਪਣੇ ਦਫ਼ਤਰ ਵਿੱਚ ਬੁਲਾਇਆ, ਡਾ. ਹਰਜੋਤ ਕਮਲ ਨੇ ਮੋਗਾ ਦੇ ਰੇਲਵੇ ਸਟੇਸ਼ਨ ਦੀਆਂ ਪ੍ਰਮੁੱਖ ਮੰਗਾਂ ਸਬੰਧੀ ਪੂਰੀ ਜਾਣਕਾਰੀ ਵਾਲੀ ਫਾਈਲ ਟੀ.ਪੀ. ਸਿੰਘ ਨੂੰ ਸੌਂਪੀ ਸੀ, ਜਿਸਦੇ ਨਤੀਜੇ ਵਜੋਂ ਫੰਡਾਂ ਨੂੰ ਮਨਜੂਰੀ ਮਿਲ ਗਈ ਸੀ ਅਤੇ ਫੰਡ ਵੀ ਪਹੁੰਚ ਗਏ ਸਨ। ਪਰ ਮੋਗਾ ਤੋਂ ਕਿਸੇ ਨੇ ਵੀ ਇਸ ਕੰਮ ਦੀ ਪੈਰ੍ਹਵਾਈ ਨਹੀਂ ਕੀਤੀ ਜਿਸ ਕਾਰਨ ਬਾਕੀ ਰੇਲਵੇ ਸਟੇਸ਼ਨਾਂ ਦਾ ਕੰਮ ਤਾਂ ਚੱਲ ਪਿਆ ਪਰ ਮੋਗਾ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜਿਸਤੋਂ ਉਪਰੰਤ ਡਾ. ਹਰਜੋਤ ਕਮਲ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦੇ ਹੀ ਤੁਰੰਤ ਪੈਰ੍ਹਵੀ ਕਰਦੇ ਹੋਏ ਫਿਰੋਜਪੁਰ ਡਵੀਜਨ ਦੇ ਰੇਲਵੇ ਮੈਨੇਜਰ ਸ਼੍ਰੀ. ਸੰਜੇ ਸਾਹੂ ਨੂੰ ਮਿਲ ਕੇ ਮੋਗਾ ਦੇ ਰੇਲਵੇ ਸਟੇਸ਼ਨ ਦਾ ਕੰਮ ਤੁਰੰਤ ਸ਼ੁਰੂ ਕਰਨ ਲਈ ਪੱਤਰ ਲਿਖਿਆ ਅਤੇ ਖੁਦ ਉਨ੍ਹਾਂ ਨੂੰ ਫਿਰੋਜਪੁਰ ਵਿਖੇ ਮਿਲੇ। ਜਿਸਤੋਂ ਉਪਰੰਤ ਰੇਲਵੇ ਵਿਭਾਗ ਨੇ ਮੋਗਾ ਵਿਖੇ ਇਨਸਪੈਕਸ਼ਨ ਕਰਕੇ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਕੰਮ ਸ਼ੁਰੂ ਕਰਵਾਇਆ ਅਤੇ ਇਸ ਕੰਮ ਦੀ ਸ਼ੁਰੂਵਾਤ ਵੀ ਡਾ. ਹਰਜੋਤ ਕਮਲ ਵਲੋਂ ਹੀ ਕੀਤੀ ਗਈ ਸੀ। ਡਾ. ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਵਧਾਈ ਦਿੱਤੀ। ਹਰਜੋਤ ਕਮਲ ਨੇ ਕਿਹਾ ਕਿ ਮੋਗਾ ਦੀ ਬਹੁਤ ਵੱਡੀ ਸਮੱਸਿਆ ਜੋ ਕਿ ਪਲੇਠੀ ਨੂੰ ਸ਼ਿਫਟ ਕਰਨ ਦੀ ਹੈ ਜਿਸਦੀ ਉਹ ਲਗਾਤਾਰ ਪੈਰ੍ਹਵੀ ਕਰ ਰਹੇ ਹਨ ਅਤੇ ਪਹਿਲਾਂ ਇਸਨੂੰ ਡਗਰੂ ਵਿਖੇ ਸ਼ਿਫਟ ਕੀਤਾ ਜਾਣਾ ਸੀ, ਪਰ ਰੇਲਵੇ ਦੀ ਸ਼ਰਤਾਂ ਮੁਤਾਬਿਕ ਇਸਪੈਕਸ਼ਨ ਕਰਨ ਉਪਰੰਤ ਹੁਣ ਉਸਨੂੰ ਮਹਿਣਾ ਵਿਖੇ ਸ਼ਿਫਟ ਕੀਤਾ ਜਾਣਾ ਹੈ। ਜਿਸਦੀ ਕਾਰਵਾਈ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਪਲੇਠੀ ਨੂੰ ਸਿਫ਼ਟ ਕੀਤਾ ਜਾਵੇਗਾ ਅਤੇ ਮੋਗਾ ਵਾਸੀਆਂ ਦੀ ਸਮੱਸਿਆਂ ਦਾ ਹੱਲ ਹੋ ਜਾਵੇਗਾ। ਡਾ. ਹਰਜੋਤ ਕਮਲ ਨੇ ਦੱਸਿਆਂ ਕਿ ਐਫ.ਸੀ.ਆਈ. ਰੋਡ ਤੇ ਵੀ ਅੰਡਰਬ੍ਰਿਜ ਬਣਾਵਾਉਣ ਲਈ ਯਤਨ ਕੀਤਾ ਜਾ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਜਾਣ ਲਈ ਰੇਲਵੇ ਫਾਟਕਾਂ ਤੇ ਲੱਗਦੇ ਲੰਬੇ ਜਾਮ ਤੋਂ ਨਿਜਾਤ ਮਿਲੇਗੀ ਅਤੇ ਇਹ ਸੜਕ ਸਿੱਧੀ ਬੀ.ਐਡ. ਕਾਲਜ ਨੂੰ ਜੋੜੇਗੇ ਜਿਸ ਨਾਲ ਲੋਕਾਂ ਨੂੰ ਸ਼ਹਿਰ ਅੰਦਰ ਜਾਣ ਅਤੇ ਸ਼ਹਿਰ ਤੋਂ ਬਾਹਰ ਆਉਣ ਲਈ ਬਹੁਤ ਸੁਵਿਧਾ ਹੋਵੇਗੀ ਅਤੇ ਲੰਬੇ ਜਾਮ ਤੋਂ ਵੀ ਛੁਟਕਾਰਾ ਮਿਲੇਗਾ।. ਹਰਜੋਤ ਕਮਲ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ. ਨਰਿੰਦਰ ਮੋਦੀ ਜੀ ਦਾ ਮੋਗਾ ਦਾ ਰੇਲਵੇ ਸਟੇਸ਼ਨ ਅੱਪਗ੍ਰੇਡ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਕੀਤਾ ਅਤੇ ਰੇਲਵੇ ਮੰਤਰੀ ਸ਼੍ਰੀ. ਅਸ਼ਵਨੀ ਵੈਸਨਵ ਜੀ ਅਤੇ ਉਸ ਵੇਲੇ ਦੇ ਰੇਲਵੇ ਮੰਤਰੀ ਸ਼੍ਰੀ. ਪਿਯੂਸ਼ ਗੋਇਲ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਅੱਜ ਮੋਗਾ ਨੂੰ ਇਹ ਨੁਹਾਰ ਮਿਲੀ ਹੈ। ਡਾ. ਹਰਜੋਤ ਕਮਲ ਨੇ ਦੱਸਿਆਂ ਕਿ ਹੁਣ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਨਾਲ ਵਧੀਆਂ ਵੈਟਿੰਗ ਹਾਲ, ਸਾਫ਼ ਪਾਣੀ, ਟਿਕਟ ਖਿੜਕੀ ਤੇ ਸ਼ੈਡ ਦੇ ਨਾਲ ਨਾਲ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਹੋਵੇਗਾ।

Related Articles

Leave a Comment