Home » ਮੁੱਖ ਮੰਤਰੀ ਭਗਵੰਤ ਮਾਨ ਡਾ. ਨਿੱਝਰ ਦੇ ਅਸਤੀਫ਼ੇ ਬਾਰੇ ਚੁੱਪੀ ਤੋੜਨ : ਪ੍ਰੋ. ਸਰਚਾਂਦ ਸਿੰਘ ।

ਮੁੱਖ ਮੰਤਰੀ ਭਗਵੰਤ ਮਾਨ ਡਾ. ਨਿੱਝਰ ਦੇ ਅਸਤੀਫ਼ੇ ਬਾਰੇ ਚੁੱਪੀ ਤੋੜਨ : ਪ੍ਰੋ. ਸਰਚਾਂਦ ਸਿੰਘ ।

ਜਿਹੜਾ ਵਿਅਕਤੀ ਮੰਤਰੀ ਵਜੋਂ ਸੇਵਾ ਕਰਨ ਦੇ ਅਯੋਗ ਹੈ, ਉਸ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਬਣੇ ਰਹਿਣ ਦਾ ਕੀ ਹੱਕ ਹੈ?

by Rakha Prabh
70 views

ਅੰਮ੍ਰਿਤਸਰ, 2 ਜੂਨ ( ਗੁਰਪ੍ਰੀਤ ਸਿੱਧੂ   )- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਕਾਰਜਕਾਰਣੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਡਾ. ਇੰਦਰਜੀਤ ਸਿੰਘ ਨਿੱਝਰ ਵੱਲੋਂ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੱਪੀ ਤੋੜਨ ਦੀ ਮੰਗ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਡਾ. ਨਿੱਝਰ ਦੇ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਹੋ ਜਾਣ ਦਾ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਬਹੁਤ ਅਫ਼ਸੋਸ ਹੈ। ਪਰ ਪੰਜਾਬ ਦੇ ਲੋਕ ਸਚਾਈ ਜਾਣਨਾ ਚਾਹੁੰਦੇ ਹਨ। ਲੋਕਾਂ ਦਾ ਹੱਕ ਉਸ ਸਮੇਂ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਜਦੋਂ ਇਸ ਮੁੱਦੇ ਨਾਲ ਸੰਬੰਧਿਤ ਵਿਅਕਤੀ ਸਿੱਖਾਂ ਦੀ ਇਤਿਹਾਸਕ ਤੇ ਅਹਿਮ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਾ ਵੀ ਪ੍ਰਧਾਨ ਹੋਵੇ, ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਕ ਮੰਤਰੀ ਵਜੋਂ ਡਾ. ਨਿੱਝਰ ਨੂੰ ਅਹੁਦੇ ਤੋਂ ਫ਼ਾਰਗ ਕਰਨ ਦੇ ਕਾਰਨਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਡਾ. ਨਿੱਝਰ ਦੇ ਅਸਤੀਫ਼ੇ ਨੂੰ ਨਿੱਜੀ ਕਾਰਨਾਂ ਨਾਲ ਜੋੜਿਆ ਜਾ ਰਿਹਾ ਹੈ। ਪਰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਇਸ ਸੰਸਥਾ ਦੀਆਂ ਜ਼ਿੰਮੇਵਾਰੀਆਂ ਇਕ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਾਲੋਂ ਕਿਸੇ ਤਰਾਂ ਵੀ ਘੱਟ ਨਹੀਂ ਹਨ, ਸਗੋਂ ਵੱਧ ਹਨ।
ਪ੍ਰੋ. ਸਰਚਾਂਦ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਕ ਨਿਕਾਣਾ ਸਿੱਖ ਹੋਣ ਨਾਤੇ ਇਹ ਮਹਿਸੂਸ ਕਰਦੇ ਹਨ ਕਿ ਡਾ. ਨਿੱਝਰ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ, ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤੇ ਜਾਣ ਨਾਲ ਦੀਵਾਨ ਦੀ ਛਵੀ ਨੂੰ ਵੀ ਬਹੁਤ ਠੇਸ ਪਹੁੰਚੀ ਹੈ। ਪੰਜਾਬ ਸਰਕਾਰ ਦੇ ਅਨੁਸਾਰ ਜੇਕਰ ਇਕ ਮੰਤਰੀ ਵਜੋਂ ਸੇਵਾ ਨਿਭਾ ਸਕਣ ਵਿਚ ਡਾ. ਨਿੱਝਰ ਅਸਮਰਥ ਹੋ ਚੁੱਕੇ ਹਨ ਤਾਂ ਫਿਰ ਉਸ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ’ਤੇ ਬਣੇ ਰਹਿਣ ਦਾ ਵੀ ਕੀ ਹੱਕ ਹੈ? ਉਨ੍ਹਾਂ ਨੂੰ ਇਸ ਅਹੁਦੇ ਤੋਂ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਡਾ. ਨਿੱਝਰ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿ ਉਹ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਦੀ ਕੁਰਸੀ ਦਾ ਮੋਹ ਰੱਖੇ ਅਤੇ ਇਸ ਸੰਸਥਾ ਪ੍ਰਤੀ ਕਿਸੇ ਨੂੰ ਵੀ ਉਂਗਲ ਉਠਾਉਣ ਦਾ ਮੌਕਾ ਦੇਵੇ।  ਉਨ੍ਹਾਂ ਇਸ ਮੁੱਦੇ ਬਾਰੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਸੋਚਣ ਅਤੇ ਪੰਥ ਅਤੇ ਸੰਸਥਾ ਦੇ ਹਿਤਾਂ ’ਚ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ

Related Articles

Leave a Comment