ਤਰਨ ਤਾਰਨ,2 ਜੂਨ (ਰਾਕੇਸ਼ ਨਈਅਰ ‘ਚੋਹਲਾ’)
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਲੋਕ ਹਿਤ ਵਿੱਚ ਬਦਲੀਆਂ ਦੌਰਾਨ ਪ੍ਰਿੰਸੀਪਲ ਸ੍ਰੀ ਸੁਰਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਮਕੇ ਖੁਰਦ ਨੂੰ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨ ਤਾਰਨ ਨਿਯੁਕਤ ਕੀਤਾ ਗਿਆ ਹੈ।ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ.ਕੰਵਲਜੀਤ ਸਿੰਘ ਧੰਜੂ,ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਿਨਾਮ ਸਿੰਘ ਬਾਠ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਗੁਰਬਚਨ ਸਿੰਘ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਉਹਨਾਂ ਨੂੰ ਅੱਜ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜੁਆਇੰਨ ਕਰਵਾਇਆ।ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਭਾਗ ਵੱਲੋਂ ਦਿੱਤੀ ਡਿਊਟੀ ਨੂੰ ਹਮੇਸ਼ਾਂ ਦੀ ਤਰ੍ਹਾਂ ਇਮਾਨਦਾਰੀ,ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਜਿਕਰਯੋਗ ਹੈ ਕਿ ਸ੍ਰੀ ਸੁਰਿੰਦਰ ਕੁਮਾਰ ਆਪਣੇ ਮਿੱਠ ਬੋਲੜੇ ਸੁਭਾਅ, ਇਮਾਨਦਾਰੀ ਅਤੇ ਹਲੀਮੀ ਵਰਗੇ ਗੁਣਾਂ ਕਰਕੇ ਅਧਿਆਪਕ ਸਹਿਬਾਨ ਵਿੱਚ ਬਹੁਤ ਹਰਮਨ ਪਿਆਰੇ ਹਨ।ਅੱਜ ਸ੍ਰੀ ਸੁਰਿੰਦਰ ਕੁਮਾਰ ਨੂੰ ਜੁਆਇੰਨ ਕਰਵਾਉਣ ਮੌਕੇ ਸ੍ਰੀ ਗੁਰਦੀਪ ਸਿੰਘ ਡੀ ਐਸ ਐਮ,ਸ੍ਰੀ ਨਰਿੰਦਰ ਭੱਲਾ ਸੁਪਰਡੈਂਟ,ਸ੍ਰੀ ਸਤੀਸ਼ ਕੁਮਾਰ ਰਿਟਾ.ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸ.ਅਵਤਾਰ ਸਿੰਘ ਪ੍ਰਿੰਸੀਪਲ,ਪ੍ਰਿੰਸੀਪਲ ਸ੍ਰੀ ਪ੍ਰਵੀਨ ਕੁਮਾਰ,ਸਿੱਖਿਆ ਸੁਧਾਰ ਕਮੇਟੀ ਤਰਨ ਤਾਰਨ ਦੇ ਮੈਂਬਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਸਮੁੱਚਾ ਦਫ਼ਤਰੀ ਅਮਲਾ ਹਾਜਰ ਸੀ।