ਅੰਮ੍ਰਿਤਸਰ , 2 ਜੂਨ ( ਰਣਜੀਤ ਸਿੰਘ ਮਸੌਣ) ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਪਿੰਡ ਖਿਆਲਾ ਖੁਰਦ, ਰਾਮ ਤੀਰਥ ਰੋਡ, ਅੰਮ੍ਰਿਤਸਰ ਵਿਖੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕਾਲਜ ਦੇ ਸ੍ਰੀ ਕੇ.ਐਲ. ਸਿਡਾਨਾ ਔਡੀਟੋਰੀਅਮ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਲੋਕ ਗੀਤ, ਮੋਡਲਿੰਗ, ਕਵਿਸ਼ਰੀ, ਭੰਗੜਾ-ਗਿੱਧਾ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਸ ਵਿੱਚ ਜੱਜ ਸਾਹਿਬਾਨਾਂ ਵੱਲੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਜੇਤੂ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਪ੍ਰਤਿਭਾ ਖੋਜ ਮੁਕਾਬਲੇ ਵਿੱਚ 10 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸੰਸਥਾ ਦੀ ਮੁਖੀ ਡਾ.ਜੀਵਨ ਜੋਤੀ ਸਿਡਾਨਾ ਨੇ ਕਿਹਾ ਕੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਉਣ ਦਾ ਅਸਲ ਮੰਤਵ ਵਿਦਿਆਰਥੀਆਂ ਦੇ ਅੰਦਰ ਲੁਕੀਆਂ ਪ੍ਰਤਿਭਾਵਾਂ ਨੂੰ ਨਿਖਾਰ ਕੇ ਬਾਹਰ ਕੱਢਣਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਅਫਜ਼ਾਈ ਸਰਟੀਫ਼ਕੇਟ ਦਿੱਤੇ ਗਏ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਸਿਡਾਨਾ ਇੰਸਟੀਚਿਊਟਸ ਦੇ ਚੀਫ਼ ਐਡਵਾਈਜ਼ਰ ਡਾ.ਧਰਮਵੀਰ ਸਿੰਘ ਵੱਲੋਂ ਵੀ ਇਸ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਏ ਇੰਚਾਰਜ਼ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਅੱਗੇ ਤੋਂ ਹਰ ਸਾਲ ਇਸ ਤਰ੍ਹਾਂ ਦੇ ਪ੍ਰਤਿਭਾ ਖੋਜ਼ ਮੁਕਾਬਲੇ ਕਰਵਾਉਣ ਦਾ ਵਿਸ਼ਵਾਸ ਦੁਆਇਆ ਗਿਆ। ਇਸ ਮੌਕੇ ਤੇ ਅਸਿਸਟੈਂਟ ਪ੍ਰੋਫ਼ੈਸਰ ਕਨਿਕਾ ਭਾਟੀਆ, ਨਵਨੀਤ ਭੰਗੂ, ਦਰਸ਼ਪ੍ਰੀਤ ਸਿੰਘ ਭੁੱਲਰ, ਪਵਨ ਦੀਪ ਕੌਰ ਸੋਨੀਆ ਸ਼ਰਮਾ, ਅਮਨਦੀਪ ਕੌਰ ਅਤੇ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਮੈਡਮ ਰਾਧਿਕਾ ਅਰੋੜਾ ਮੁੱਖ ਤੌਰ ਤੇ ਮੌਜੂਦ ਸਨ।
ਇਸ ਮੌਕੇ ਸਿਡਾਨਾ ਇੰਟਰਨੈਸ਼ਨਲ ਨੈਸ਼ਨਲ ਸਕੂਲ ਖਿਆਲਾ ਖੁਰਦ ਵਿਖੇ ਕਰਵਾਏ ਪ੍ਤਿਭਾ ਖੋਜ਼ ਮੁਕਾਬਲੇ ਮੌਕੇ ਪਹੁੰਚੀਆਂ ਪ੍ਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ.ਜੀਵਨ ਜੋਤੀ ਸਿਡਾਨਾ, ਡਾ.ਧਰਮਵੀਰ ਸਿੰਘ, ਡਾ.ਰਜਿੰਦਰ ਸਿੰਘ ਛੀਨਾ, ਰਾਧਿਕਾ ਅਰੋੜਾ ਆਦਿ ਹੋਰ ਮਹਿਮਾਨ ਹਾਜ਼ਰ ਸਨ