Home » ਮਹਿੰਗਾਈ ਦਾ ਝਟਕਾ : ਅਮੂਲ ਸਮੇਤ ਦੇਸ਼ ਦੀਆਂ ਇਨ੍ਹਾਂ ਤਿੰਨ ਵੱਡੀਆਂ ਕੰਪਨੀਆਂ ਨੇ ਵਧਾਏ ਦੁੱਧ ਦੇ ਭਾਅ

ਮਹਿੰਗਾਈ ਦਾ ਝਟਕਾ : ਅਮੂਲ ਸਮੇਤ ਦੇਸ਼ ਦੀਆਂ ਇਨ੍ਹਾਂ ਤਿੰਨ ਵੱਡੀਆਂ ਕੰਪਨੀਆਂ ਨੇ ਵਧਾਏ ਦੁੱਧ ਦੇ ਭਾਅ

by Rakha Prabh
107 views

ਮਹਿੰਗਾਈ ਦਾ ਝਟਕਾ : ਅਮੂਲ ਸਮੇਤ ਦੇਸ਼ ਦੀਆਂ ਇਨ੍ਹਾਂ ਤਿੰਨ ਵੱਡੀਆਂ ਕੰਪਨੀਆਂ ਨੇ ਵਧਾਏ ਦੁੱਧ ਦੇ ਭਾਅ
ਨਵੀਂ ਦਿੱਲੀ, 15 ਅਕਤੂਬਰ : ਤਿਓਹਾਰਾਂ ਦੇ ਸੀਜਨ ’ਚ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ’ਚ ਇਜਾਫਾ ਕੀਤਾ ਹੈ। ਅਮੂਲ ਨੇ ਸ਼ਨਿਚਰਵਾਰ ਨੂੰ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਫੁੱਲ ਕ੍ਰੀਮ ਦੁੱਧ ਦੀ ਕੀਮਤ 61 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ ਹੁਣ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਹ ਆਮ ਲੋਕਾਂ ਦੀ ‘ਥਾਲੀਨੌਮਿਕਸ’ ਨੂੰ ਵਿਗਾੜ ਸਕਦਾ ਹੈ। ਦੇਸ਼ ’ਚ ਪਹਿਾਲਂ ਤੋਂ ਹੀ ਰਿਟੇਲ ਮਹਿੰਗਾਈ 7 ਫੀਸਦ ਤੋਂ ਉੱਪਰ ਬਣੀ ਹੋਈ ਹੈ। ਅਮੂਲ ਨੇ ਗੁਜਰਾਤ ਨੂੰ ਛੱਡ ਕੇ ਸਾਰੇ ਸੂਬਿਆਂ ’ਚ ਫੁੱਲ ਕਰੀਮ ਦੁੱਧ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਜਾਣਕਾਰੀ ਖੁਦ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸਨ ਲਿਮਟਿਡ ਦੇ ਐਮਡੀ ਆਰ.ਐਸ.ਸੋਢੀ ਨੇ ਦਿੱਤੀ ਹੈ।

ਅਮੂਲ ਦੇ ਦੁੱਧ ’ਚ ਇਹ ਵਾਧਾ ਅਚਾਨਕ ਹੋਇਆ ਹੈ। ਅੱਜ ਸਵੇਰੇ ਲੋਕਾਂ ਨੂੰ ਵਧੀਆਂ ਹੋਈਆਂ ਕੀਮਤਾਂ ’ਤੇ ਦੁੱਧ ਮਿਲਿਆ ਹੈ। ਇਸ ਤੋਂ ਪਹਿਲਾਂ ਅਮੂਲ ਨੇ ਅਗਸਤ ਦੇ ਮਹੀਨੇ ਦੁੱਧ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ। ਅਮੂਲ ਨੇ ਉਦੋਂ ਵਧਦੀ ਲਾਗਤ ਦਾ ਹਵਾਲਾ ਦਿੱਤਾ ਸੀ।

ਇਸੇ ਤਰ੍ਹਾਂ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ’ਚ ਇਜਾਫ਼ਾ ਕੀਤਾ ਹੈ। ਇਹ ਇਜਾਫ਼ਾ ਪ੍ਰਤੀ ਕਿਲੋ 2 ਰੁਪਏ ਕੀਤਾ ਗਿਆ ਹੈ। ਨਵੇਂ ਵਧੇ ਰੇਟ 16 ਅਕਤੂਬਰ ਤੋਂ ਲਾਗੂ ਹੋਣਗੇ। ਦੱਸ ਦੇਈਏ ਕਿ ਵੇਰਕਾ ਨੇ ਪਿਛਲੇ 4 ਮਹੀਨਿਆਂ ’ਚ ਦੁੱਧ ਦੇ ਭਾਅ ’ਚ 2 ਵਾਰ ਵਾਧਾ ਕੀਤਾ ਹੈ। ਇਹ ਪਿਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਚਾਰਾ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਹਨ। ਇਸ ਲਈ ਦੁੱਧ ਦਾ ਭਾਅ ਵਧਾਏ ਵਧਾਏ ਗਏ ਹਨ। ਨਵੀਆਂ ਕੀਮਤਾਂ ਅਨੁਸਾਰ ਗੋਲਡ 500ਐਮ ਐਲ 32 ਰੁਪਏ, ਗੋਲਡ 1 ਲੀਟਰ 63 ਰੁਪਏ, ਗੋਲਡ 1.5 ਲੀਟਰ 93 ਰੁਪਏ, ਸ਼ਕਤੀ 500 ਐਮਐਲ 29 ਰੁਪਏ, ਸ਼ਕਤੀ 1 ਲੀਟਰ 57 ਰੁਪਏ, ਸ਼ਕਤੀ 1.5 ਲੀਟਰ 83 ਰੁਪਏ, ਗੋਲਡ 6 ਲੀਟਰ 360 ਰੁਪਏ, ਸ਼ਕਤੀ 6 ਲੀਟਰ 323 ਰੁਪਏ ‘ਚ ਮਿਲੇਗਾ।

ਇਸ ਦੇ ਨਾਲ ਹੀ ਵੀਟਾ ਡੇਅਰੀ ਨੇ ਵੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਵੀਟਾ ਨੇ ਦੁੱਧ ਦੀਆਂ ਕੀਮਤਾਂ ’ਚ ਦੋ ਰੁਪਏ ਦਾ ਇਜਾਫਾ ਕੀਤਾ ਹੈ। ਵੀਟਾ ਵੱਲੋਂ ਵਧਾਏ ਗਏ ਇਹ ਰੇਟ ਸ਼ਨਿਚਰਵਾਰ ਅੱਧੀ ਰਾਤ 12 ਵਜੇ ਤੋਂ ਬਾਅਦ ਲਾਗੂ ਹੋਣਗੇ।

Related Articles

Leave a Comment