Home » ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਬਲਾਕ ਚੋਹਲਾ ਸਾਹਿਬ ਵਲੋਂ ਅਧਿਆਪਕਾਂ ਦਾ ਭਾਰੀ ਇਕੱਠ

ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਬਲਾਕ ਚੋਹਲਾ ਸਾਹਿਬ ਵਲੋਂ ਅਧਿਆਪਕਾਂ ਦਾ ਭਾਰੀ ਇਕੱਠ

ਮਨੀਪੁਰ ਵਿੱਚ ਵਾਪਰੀ ਘਟਨਾ ਨੇ ਪੂਰੇ ਦੇਸ਼ ਨੂੰ ਕੀਤਾ ਸ਼ਰਮਸ਼ਾਰ - ਕਸ਼ਮੀਰ ਸਿੰਘ ਚੋਹਲਾ

by Rakha Prabh
30 views
ਚੋਹਲਾ ਸਾਹਿਬ/ਤਰਨਤਾਰਨ,27 ਜੁਲਾਈ (ਰਾਕੇਸ਼ ਨਈਅਰ)
ਡੈਮੋਕ੍ਰੇਟਿਕ ਟੀਚਰਜ ਯੂਨੀਅਨ ਪੰਜਾਬ ਦੇ ਬਲਾਕ ਚੋਹਲਾ ਸਾਹਿਬ ਇਕਾਈ ਵਲੋਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਅਧਿਆਪਕਾਂ ਦਾ ਭਾਰੀ ਇਕੱਠ ਹੋਇਆ,ਜਿਸ ਵਿੱਚ ਭਾਰਤ ਦੇ ਪਹਾੜੀ ਸੂਬੇ ਮਨੀਪੁਰ ਵਿੱਚ ਪਿਛਲੇ ਦਿਨੀ ਔਰਤਾਂ ਨਾਲ ਵਾਪਰੀਆਂ ਘਿਨਾਉਣੀ ਹਰਕਤਾਂ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਾਪਰੀ ਘਟਨਾ ਨੂੰ ਦੋ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਕਿਸੇ ਤਰਾਂ ਦਾ ਨੋਟਿਸ ਨਾ ਲੈਣਾ,ਦੋਵਾਂ ਸਰਕਾਰਾਂ ਦੀ ਬਦਨੀਤੀ ਨੂੰ ਦਰਸਾਉਂਦਾ ਹੈ।ਇਸ ਸਮੇਂ ਡੀਟੀਐਫ ਦੇ ਜਿਲਾ ਜਨਰਲ ਸਕੱਤਰ ਕਸ਼ਮੀਰ ਸਿੰਘ ਵੱਲੋਂ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਿ ਇਸ ਘਟਨਾ ਨੇ ਜਿੱਥੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ ਉਥੇ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਵਿੱਚ ਜਾਕੇ ਜਦ ਭਾਰਤ ਦੇ ਲੋਕਤੰਤਰ ਦੇ ਗੁਣ ਗਾਉਂਦਾ ਹੈ ਤਾਂ ਉਸ ਸਮੇਂ ਹੀ ਦੇਸ਼ ਵਿੱਚ ਔਰਤਾਂ ਨੂੰ ਨੰਗਿਆ ਕਰਕੇ ਸੜਕਾਂ ‘ਤੇ ਘੁਮਾਇਆ ਜਾਂਦਾ ਹੈ ਤੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਰੋਧ ਕਰਨ ‘ਤੇ ਉਹਨਾਂ ਦੇ ਕਤਲ ਕੀਤੇ ਜਾਂਦੇ ਹਨ,ਪਰ ਸਰਕਾਰ ਵੱਲੋਂ ਕਾਤਲਾਂ ਨੂੰ ਫੜ ਕੇ ਮਿਸਾਲੀ ਸਜ਼ਾਵਾਂ ਦੇਣ ਦੀ ਬਜਾਏ ਹੋਰ ਹੱਲਾਸ਼ੇਰੀ ਦੇਣੀ ਭਾਰਤ ਦੇ ਲੋਕਤੰਤਰ ਦਾ ਜਨਾਜ਼ਾ ਕੱਢਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਡੀ.ਟੀ.ਐਫ ਵੱਲੋਂ ਇਸ ਦੇਸ਼ ਵਿੱਚ ਵਾਪਰਨ ਵਾਲੇ ਇਸ ਤਰਾਂ ਦੇ ਸਾਰੇ ਘਟੀਆ ਵਰਤਾਰਿਆਂ ਦੀ ਨਿਖੇਧੀ ਕੀਤੀ ਜਾਂਦੀ ਹੈ ਤੇ ਮਨੀਪੁਰ ਦੀਆਂ ਘਟਨਾਵਾਂ ਵਿੱਚ ਸ਼ਾਮਲ ਦਰਿੰਦਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾਂਦੀ ਹੈ।ਜੇਕਰ ਅਜਿਹੀਆਂ ਘਟਨਾਵਾਂ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਮੌਜੂਦਾ ਸਰਕਾਰਾਂ ਨੂੰ ਸੱਤਾ ਵਿੱਚ ਟਿਕੇ ਰਹਿਣ ਦਾ ਕੋਈ ਹੱਕ ਨਹੀਂ ਹੈ।ਇਸ ਸਮੇਂ ਰਜਿੰਦਰ ਕੁਮਾਰ ਲੈਕਚਰਾਰ,ਸੁਮਨ ਬਾਲਾ,ਸਵੀਟੀ,ਦਲਜੀਤ ਕੌਰ ਕੰਪਿਊਟਰ ਟੀਚਰ, ਪ੍ਰਦੀਪ,ਬਲਜਿੰਦਰ ਸਿੰਘ,ਮਨਜਿੰਦਰ ਸਿੰਘ,ਮੈਡਮ ਜਤਿੰਦਰ ਸ਼ਰਮਾ,ਅਮਨਦੀਪ ਕੌਰ,ਰੁਪਿੰਦਰ ਕੌਰ, ਗੁਰਮੀਤ ਕੌਰ,ਪ੍ਰਿਤਪਾਲ ਕੌਰ,ਜੋਤੀ ਸਿੰਗਲਾ , ਜਸਲੀਨ ਸਿੰਘ,ਬਲਰਾਜ ਕੌਰ,ਸੁਮੇਧਾ ਅਤੇ ਸੂਨੈਨਾ ਡੇਲੂ ਆਦਿ ਹਾਜ਼ਰ ਸਨ।

Related Articles

Leave a Comment