Home » ਬੀਕੇਯੂ ਡਕੌਂਦਾ ਦੀ ਮੀਟਿੰਗ ‘ਚ ਪਿੰਡ ਜਹਾਂਗੀਰ ਦੇ ਕਿਸਾਨ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਵਿਰੁੱਧ ਸੰਘਰਸ਼ ਸੰਬੰਧੀ ਵਿਚਾਰਾਂ

ਬੀਕੇਯੂ ਡਕੌਂਦਾ ਦੀ ਮੀਟਿੰਗ ‘ਚ ਪਿੰਡ ਜਹਾਂਗੀਰ ਦੇ ਕਿਸਾਨ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਵਿਰੁੱਧ ਸੰਘਰਸ਼ ਸੰਬੰਧੀ ਵਿਚਾਰਾਂ

ਭਵਾਨੀਗੜ੍ਹ ਅਤੇ ਧੂਰੀ ਬਲਾਕਾਂ ਦੀ ਭਰਵੀਂ ਮੀਟਿੰਗ ਪੂਰੇ ਜੋਸ਼ੋ-ਖਰੋਸ਼ ਨਾਲ ਹੋਈ

by Rakha Prabh
11 views
ਭਵਾਨੀਗੜ੍ਹ, 27 ਜੁਲਾਈ , 2023 : ਅੱਜ ਇਥੇ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਭਵਾਨੀਗੜ੍ਹ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਪਹੁੰਚੇ ਹੋਏ ਸਨ ਹੋਰ ਕਈ ਜ਼ਿਲ੍ਹਾ ਆਗੂ, ਬਲਾਕ ਆਗੂ ਅਤੇ ਪਿੰਡ ਦੀਆਂ ਇਕਾਈਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਹੋਰ ਪਿੰਡ ਦੇ ਸਰਗਰਮ ਮੈਂਬਰ ਸ਼ਾਮਲ ਸਨ। ਇਕ ਤਰ੍ਹਾਂ ਨਾਲ ਇਹ ਬਲਾਕ ਜਨਰਲ ਇਜਲਾਸ ਹੋ ਨਿਬੜਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਰੂਪ ਵਿਚ ਜਹਾਂਗੀਰ ਪਿੰਡ ਦੇ ਇਕ ਕਿਸਾਨ ਦੀ ਜ਼ਮੀਨ ਤੇ ਨਜਾਇਜ਼ ਕੀਤੇ ਕਬਜ਼ੇ ਵਿਰੁੱਧ ਕੀਤੇ ਸੰਘਰਸ਼ ਨੂੰ ਵਿਚਾਰਿਆ ਗਿਆ ਕਿਉਂਕਿ ਇਹ ਮਸਲਾ ਅਤੀ ਗੰਭੀਰ ਸੀ, ਕਿਉਂਕਿ ਇਕ ਹੋਰ ਕਿਸਾਨ ਜਥੇਬੰਦੀ ਕਾਨੂੰਨੀ ਅਤੇ ਜਨਤਕ ਤੌਰ ’ਤੇ ਬੀਕੇਯੂ ਡਕੌਂਦਾ ਦੀ ਸਮਝ ਅਤੇ ਸਰਗਰਮੀ ਨੂੰ ਨਕਾਰਦੀ ਤੇ ਕਿਸਾਨ ਵਿਰੋਧੀ ਦੱਸਦੀ ਸੀ ਪਰ ਇਸ ਘੋਲ ਦੇ ਇਸ ਇਕ ਪੜਾਅ ’ਤੇ ਸਹੀ ਮੁੱਦੇ ’ਤੇ ਸੰਘਰਸ਼ ਕਰਨ ਵਾਲੀ ਸਾਡੀ ਜਥੇਬੰਦੀ ਬੀਕੇਯੂ ਡਕੌਂਦਾ ਦੀ ਜਿੱਤ ਹੋਈ ਹੈ। ਜ਼ਿਲ੍ਹਾ ਅਧਿਕਾਰੀਆਂ ਨੂੰ ਦਫ਼ਾ 146 ਲਗਾਉਣੀ ਪਈ, ਜਬਰੀ ਕਬਜ਼ੇ ਵਾਲੀ ਜਥੇਬੰਦੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਕਾਨੂੰਨੀ ਅੰਸ਼ਕ ਜਿੱਤ ਨੂੰ ਯਕੀਨੀ ਬਣਾਉਣ ਅਤੇ ਪੂਰੀ ਸੂਰੀ ਜਿੱਤ ਲਈ ਬੀਕੇਯੂ ਡਕੌਂਦਾ ਹਮੇਸ਼ਾ ਇਮਾਨਦਾਰ ਨਾਲ ਸੱਚਾਈ ਦੀ ਲੜਾਈ ਕਾਨੂੰਨੀ ਅਤੇ ਜਨਤਕ ਤੌਰ ਤੇ ਕਰਦੀ ਰਹੇਗੀ। ਇਸ ਅੰਸ਼ਕ ਜਿੱਤ ਤੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਸ਼ਾਬਾਸ਼ੇ ਦਿੰਦਿਆਂ ਕਿਹਾ ਕਿ ਸਹੀ ਮੁੱਦਿਆਂ ’ਤੇ ਹਮੇਸ਼ਾ ਜ਼ੋਸ ’ਤੇ ਹਸ਼ ਨਾਲ ਲੜਨਾਚਾਹੀਦਾ ਹੈ। ਜਿੱਤ ਹਮੇਸ਼ਾ ਯਕੀਨੀ ਬਣਦੀ ਹੈ।
ਆਗੂਆਂ ਨੇ ਕਿਹਾ ਕਿ ਬਾਕੀ ਜਥੇਬੰਦੀ ਨੇ ਹੜਾਂ ਨਾਲ ਹੋਏ ਨੁਕਸਾਨ ਲਈ ਦਰਮਿਆਨੇ ਸਮੇਂ ਲਈ ਤੁਰੰਤ ਪੰਜਾਬ/ਕੇਂਦਰ ਸਰਕਾਰ 20,000/- ਪ੍ਰਤੀ ਏਕੜ ਦੇਣਾ ਚਾਹੀਦਾ ਹੈ। ਭਾਵੇਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਸ ਸਬੰਧੀ ਮਾਲ ਡੰਗਰ, ਘਰ/ਮਕਾਨ ਅਤੇ ਜ਼ਮੀਨ (ਜੋ ਖਰਾਬ ਹੋ ਗਈ) ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿਚ ਜੋ ਸੱਦਾ ਆਵੇਗਾ ਕਿਸਾਨਾਂ ਦੇ ਫਸਲਾਂ ਦੇ ਖਰਾਬੇ ਦੇ ਕੁੱਲ ਮੁਆਵਜ਼ੇ ਅਤੇ ਆਮ ਲੋਕਾਈ ਦੇ ਬਾਕੀ ਹਰ ਤਰ੍ਹਾਂ ਦੇ ਨੁਕਸਾਨ ਸਬੰਧੀ ਉਸ ਸੱਦੇ ਨੂੰ ਸਾਡੀ ਜਥੇਬੰਦੀ ਹਰ ਹੀਲੇ ਸਿਰਫ਼ ਭਵਾਨੀਗੜ੍ਹ ਬਲਾਕ ਹੀ ਨਹੀਂ ਸਾਰੇ ਸੰਗਰੂਰ ਜ਼ਿਲ੍ਹੇ ਵਿਚ ਪੁਰਜ਼ੋਰ ਇਸ ਕਰੋਪੀ ਦੀ ਭਰਪਾਈ ਲਈ ਬੱਚੇ-ਬੱਚੇ ਨੂੰ ਸ਼ਾਮਲ ਕਰਕੇ ਵੱਡੀ ਲਾਮਬੰਦੀ ਕਰਕੇ ਤਿੱਖੇ ਸੰਘਰਸ਼ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੂਰਾ ਮੁਆਵਜ਼ਾ ਦੇਣ ਲਈ ਮਜ਼ਬੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਬੀਕੇਯੂ ਏਕਤਾ ਡਕੌਂਦਾ ਦੀ ਵਿਰੋਧੀ ਧਿਰ ਜੋ ਨਜਾਇਜ਼ ਕਬਜ਼ਾ ਕਰਨਾ ਚਾਹੁੰਦੀ ਸੀ ਉਸ ਵਿਰੁੱਧ ਪਰਚਾ ਦਰਜ ਹੋ ਗਿਆ ਹੈ ਜਿਸ ਦੀ ਐੱਫ.ਆਈ. ਆਰ. ਦੀ ਕਾਪੀ ਅਤੇ ਦਫਾ 164 ਦੇ ਹੁਕਮ ਨਾਲ ਨੱਥੀ ਹਨ।

Related Articles

Leave a Comment