Home » ਫਿਰੋਜ਼ਪੁਰ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਹੜ ਪੀੜਤਾਂ ਨੂੰ ਪਸ਼ੂ ਦੀ ਫੀਡ ਤੇ ਤਿੰਨ ਟਰਾਲੀਆਂ ਤੂੜੀ ਭੇਜੀਆਂ

ਫਿਰੋਜ਼ਪੁਰ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਹੜ ਪੀੜਤਾਂ ਨੂੰ ਪਸ਼ੂ ਦੀ ਫੀਡ ਤੇ ਤਿੰਨ ਟਰਾਲੀਆਂ ਤੂੜੀ ਭੇਜੀਆਂ

ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਕਿਸਾਨਾਂ ਦੀ ਮਦਦ ਲਈ ਬਣਾਈ ਗਈ : ਸੁਖਦੇਵ ਸਿੰਘ ਮੰਡ

by Rakha Prabh
35 views

ਫਿਰੋਜ਼ਪੁਰ, 2 ਸਤੰਬਰ (ਜੀ ਐਸ ਸਿੱਧੂ) ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ ਪ੍ਰਭਾਵਿਤ ਖੇਤਰ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਦੀ ਅਗਵਾਈ ਹੇਠ ਕਿਸਾਨ ਆਗੂ ਕਰਨੈਲ ਸਿੰਘ ਭੋਲਾ, ਸਵਰਣ ਸਿੰਘ,ਗੁਲਾਬ ਸਿੰਘ ਜੋਗੇਵਾਲਾ, ਨਿਰਮਲ ਸਿੰਘ, ਨਿਰਮਲ ਸਿੰਘ ਨੂਰਪੁਰ , ਪੂਰਨ ਸਿੰਘ ਮਸਤੇਵਾਲਾ ਜਗੀਰ ਸਿੰਘ ,ਗੁਰਮੁਖ ਸਿੰਘ ਬਹਾਵਲਪੁਰ , ਮਲਕੀਤ ਸਿੰਘ ਚੋਹਲਾ , ਗੁਰਦਿੱਤ ਸਿੰਘ ਚੋਹਲਾ , ਨਿਸ਼ਾਨਦੀਪ ਸਿੰਘ ਬੰਡਾਲਾ ਦੀ ਦੇਖ ਰੇਖ ਹੇਠ ਤਿੰਨ ਟਰਾਲੀਆਂ ਤੂੜੀ ਅਤੇ ਪਸ਼ੂਆਂ ਲਈ ਕੈਟਲ ਫੀਡ ਬੈਕ ਤਰਤੀਬ ਵਾਰ ਵੰਡੇ ਗਏ । ਇਸ ਮੌਕੇ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਨੇ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਕਿਸਾਨਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਹਮੇਸ਼ਾ ਕਿਸਾਨੀ ਹਿੱਤਾਂ ਲਈ ਤਿਆਰ ਹੈ।

Related Articles

Leave a Comment