ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਕੋਟਕਪੂਰਾ ’ਚ ਇਨਸਾਫ ਮਾਰਚ
–ਪੰਜਾਬ ਸਰਕਾਰ ਖਿਲਾਫ ਕੋਟਕਪੂਰਾ ਚੌਂਕ ’ਚ ਆਗੂਆਂ ਨੇ ਕੀਤੀ ਜ਼ੋਰਦਾਰ ਨਾਅਰੇਬਾਜੀ
ਕੋਟਕਪੂਰਾ, 14 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਸਬੰਧੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਗੁਰਦੁਆਰਾ ਗੁਰੂ ਸਿੰਘ ਸਭਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਕੋਟਕਪੂਰਾ ਚੌਂਕ ਤੱਕ ਇਨਸਾਫ ਮਾਰਚ ਕੱਢਿਆ ਗਿਆ।
ਇਹ ਇਨਸਾਫ ਮਾਰਚ ਸਿੰਘ ਸਾਹਿਬ ਭਾਈ ਅਮ੍ਰੀਕ ਸਿੰਘ ਅਜਨਾਲਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਮੁੱਖ ਸੇਵਾਦਾਰ ਦਮਦਮੀ ਟਕਸਾਲ ਗੁਰਦੁਆਰਾ ਜੋਤੀ ਸਰੂਪ ਜੋਗੇਵਾਲਾ ਮੋਗਾ, ਬਾਬਾ ਰੇਸਮ ਸਿੰਘ ਖੁਖਰਾਣਾ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਭੰਜਨ ਸਰ ਖੁਖਰਾਣਾ ਮੋਗਾ ਦੀ ਅਗਵਾਈ ਹੇਠ ਸ਼ੁਰੂ ਹੋਇਆ ਜੋ ਵੱਖ ਵੱਖ ਪਿੰਡਾਂ ’ਚੋਂ ਖਾਲਸਾਈ ਰੰਗ ’ਚ ਕੋਟਕਪੂਰਾ ਚੌਂਕ ਲਈ ਰਵਾਨਾ ਹੋਇਆ।
ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ’ਚ ਭਾਈ ਹਰਪ੍ਰੀਤ ਸਿੰਘ, ਭਾਈ ਇੱਕਬਾਲ ਸਿੰਘ ਕਨੇਡਾ, ਬੂਟਾ ਸਿੰਘ ਰਣਸੀਹਕੇ ਪ੍ਰਧਾਨ ਅਕਾਲੀ ਦਲ ਕਿਰਤੀ, ਭਾਈ ਪਰਮਜੀਤ ਸਿੰਘ ਸਹੋਲੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੁਤੰਤਰ, ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਅਕਾਲੀ ਦਲ ਸੰਯੁਕਤ ,ਬਲਵਿੰਦਰ ਸਿੰਘ ਫੈਡਰੇਸਨ ਆਗੂ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਗਿਆਨੀ ਜਸਵਿੰਦਰ ਸਿੰਘ ਟਿੰਡਵਾਂ, ਭਾਈ ਊਧਮ ਸਿੰਘ ਕਲਕੱਤਾ, ਰਾਜਾ ਸਿੰਘ ਖੁਖਰਾਣਾ, ਗਿਆਨੀ ਅਮਰੀਕ ਸਿੰਘ ਕੱਚਰਭੰਨ, ਕੁਲਵੰਤ ਸਿੰਘ ਗਾਦੜੀ ਵਾਲਾ, ਗਿਆਨੀ ਪ੍ਰਮਿੰਦਰ ਸਿੰਘ, ਪਿ੍ਰਤਪਾਲ ਸਿੰਘ ਗਾਦੜੀ ਵਾਲਾ, ਡੇਰਾ ਬਾਬਾ ਮੱਲ ਸਿੰਘ ਮੋਗਾ ਸਮੇਤ ਕਈ ਆਗੂ ਸ਼ਾਮਲ ਹੋਏ।
ਇਸ ਮੌਕੇ ਇਨਸਾਫ ਮਾਰਚ ਦੋਰਾਨ ਕੋਟਕਪੂਰਾ ਚੌਂਕ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਜੋਗੇਵਾਲਾ ਅਤੇ ਬਾਬਾ ਰੇਸਮ ਸਿੰਘ ਖੁਖਰਾਣਾ ਨੇ ਕਿਹਾ ਕਿ ਇਥੇ ਇਹ ਵਿਚਾਰ ਚਰਚਾ ਬੁਰਜ ਜਵਾਹਰ ਸਿੰਘ ਵਾਲੇ ਤੋਂ ਰੋਸ ਮਾਰਚ ਕੱਢਿਆ ਗਿਆ ਉਸ ਦਾ ਮਕਸਦ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਤੇ ਕੋਟ ਕਪੂਰਾ ਬਹਿਬਲ ਕਲਾਂ ਗੋਲੀਕਾਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿਵਾਉਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਨੂੰ ਜੋਰ ਸੋਰ ਨਾਲ ਚੁੱਕਣਾ ਹੈ ਅਤੇ ਉਨ੍ਹਾਂ ਦੀ ਰਿਹਾਈ ਕਰਵਾਉਣ ਹੈ ।