Home » ਪਿੰਡ ਕੋਟਲਾ ਦਲ ਸਿੰਘ ਵਿਖੇ ਬਾਬਾ ਭੁੱਲਾ ਸ਼ਹੀਦ ਜੀ ਦੀ ਯਾਦ ਵਿੱਚ ਕਰਵਾਇਆ ਸੱਭਿਆਚਾਰਕ ਮੇਲਾ

ਪਿੰਡ ਕੋਟਲਾ ਦਲ ਸਿੰਘ ਵਿਖੇ ਬਾਬਾ ਭੁੱਲਾ ਸ਼ਹੀਦ ਜੀ ਦੀ ਯਾਦ ਵਿੱਚ ਕਰਵਾਇਆ ਸੱਭਿਆਚਾਰਕ ਮੇਲਾ

by Rakha Prabh
12 views

ਅੰਮ੍ਰਿਤਸਰ, 9 ਜੁਲਾਈ ( ਰਣਜੀਤ ਸਿੰਘ ਮਸੌਣ ) ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੋਟਲਾ ਦਲ ਸਿੰਘ ਵਿਖੇ ਬਾਬਾ ਭੁੱਲਾ ਸ਼ਹੀਦ ਜੀ ਦੀ ਯਾਦ ਵਿੱਚ ਸਾਲਾਨਾ ਸੱਭਿਆਚਾਰਕ ਮੇਲਾ ਸਰਪੰਚ ਜਗਰੂਪ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਭਰਾਵਾਂ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ । ਧਾਰਮਿਕ ਗਾਇਕ ਸੁੱਚਾ ਸਿੰਘ ਗਿੱਲ ਝੰਜੋਟੀ ਨੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਈ । ਮੇਲੇ ਦੇ ਪ੍ਰਬੰਧਕਾਂ ਸਰਪੰਚ ਜਗਰੂਪ ਸਿੰਘ ਸੰਧੂ, ਬੀਰ ਸਿੰਘ ਮੈਂਬਰ ਬਲਾਕ ਸੰਮਤੀ, ਪੇ੍ਮਪਾਲ ਸਿੰਘ ਪੰਚ, ਸਾਬਕਾ ਪੰਚ ਕਸ਼ਮੀਰੀ ਲਾਲ,  ਕੁਲਵੰਤ ਸਿੰਘ ਦੋਧੀ ਆਦਿ ਨੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵੱਲੋਂ ਭੇਜੇ ਗਏ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੋਲਡੀ ਬੱਲੇ ਬੱਲੇ, ਸਰਪੰਚ ਨਿਸ਼ਾਨ ਸਿੰਘ ਕੋਟਲਾ ਡੂਮ, ਸੋਨੂੰ ਅਵਸਥੀ, ਸਰਪੰਚ ਜੁਗਰਾਜ ਸਿੰਘ ਬੱਲ ਸਚੰਦਰ, ਸਾਬਕਾ ਸਰਪੰਚ ਹਰਦੇਵ ਸਿੰਘ ਗੌੰਸਾਬਾਦ, ਸਰਪੰਚ ਗੁਰਜੰਟ ਸਿੰਘ, ਕੈਮੀ ਅਟਾਰੀ, ਧਰਮਿੰਦਰ ਸਿੰਘ ਧੌਲ, ਜੈਮਲ ਸਿੰਘ ਵਡਾਲਾ, ਹਰਪਾਲ ਸਿੰਘ ਧਾਲੀਵਾਲ ਨੇ ਗਾਇਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਜਗਰੂਪ ਸਿੰਘ ਸੰਧੂ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 18 ਸਾਲ ਤੋਂ ਇਸ ਜਗਾ ਤੇ ਮੇਲਾ ਕਰਵਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਰਿਵਾਇਤ ਨੂੰ ਜਾਰੀ ਰੱਖਣਗੇ ।

Related Articles

Leave a Comment