ਮੱਲਾਂ ਵਾਲਾ ( ਗੁਰਦੇਵ ਸਿੰਘ ਗਿੱਲ) – ਕਸਬਾ ਮੱਲਾਂ ਵਾਲੇ ਦੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਬਰਸਾਤ ਹੋਣ ਕਰਕੇ ਕਿਸਾਨਾਂ ਦੀਆਂ ਝੋਨੇ ਤੇ ਹਰੇ ਚਾਰੇ ਦੀਆਂ ਫਸਲਾਂ ਵਿੱਚ ਪਾਣੀ ਭਰਨ ਕਰਕੇ ਡੁੱਬੀਆਂ ਹੋਈਆਂ ਹਨ। ਕਿਸਾਨਾਂ ਨੂੰ ਫਸਲਾਂ ਦੇ ਖਰਾਬ ਹੋਣ ਦੀ ਚਿੰਤਾ ਸਤਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਉਥੇ ਹੀ ਹਰੀਕੇ ਹੈੱਡ ਤੋਂ ਲਹਿਦੇ ਪਾਸੇ ਧੂਸੀ ਬੰਨ ਦੇ ਅੰਦਰ ਵਸੇ ਹੋਏ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਦੀ ਚਿੰਤਾ ਉਸ ਵੇਲੇ ਹੋਰ ਵਧ ਗਈ ਜਦੋਂ ਸਤਲੁੱਜ ਦਰਿਆ ਵਿੱਚ ਕੱਲ੍ਹ ਰਾਤ ਤੋਂ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੋਇਆ ।ਜਿਸ ਨਾਲ ਪਿੰਡ ਆਲੇ ਵਾਲੇ,ਫੱਤੇ ਵਾਲਾ,ਤੰਨਾ ਬੱਗਾ ਦੇ ਕੁਝ ਰਕਬੇ ਵਿੱਚ ਜਮੀਨ ਵਿੱਚ ਪਾੜ ਪਾ ਕੇ ਦਰਿਆ ਦੇ ਅੰਦਰ ਵਾਲੀਆਂ ਫਸਲਾਂ ਡੁੱਬ ਚੁੱਕੀਆਂ ਹਨ। ਇਲਾਕੇ ਵਿੱਚ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ।ਏਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਭਾਰੀ ਬਰਸਾਤ ਹੋ ਰਹੀ ਹੈ। , ਸਰਕਾਰ ਕਿਸਾਨਾਂ ਦੀ ਮਦਦ ਲਈ ਫਸਲਾਂ ਦਾ ਜਾਇਜ਼ਾ ਲੈ ਕੇ ਯੋਗ ਮੁਆਵਜ਼ਾ ਦਵੇ, ਅਤੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ,