Home » ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਵਰਤੀ ਜਾਂਦੀ ਬੇਰੁਖੀ ਖਿਲਾਫ ਕੀਤੀ ਮੀਟਿੰਗ

ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਵਰਤੀ ਜਾਂਦੀ ਬੇਰੁਖੀ ਖਿਲਾਫ ਕੀਤੀ ਮੀਟਿੰਗ

28 ਮਈ ਨੂੰ ਪੰਜਾਬ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ਼ ਮਾਰਚ- ਸੁਬੇਗ ਸਿੰਘ

by Rakha Prabh
5 views
ਫਿਰੋਜ਼ਪੁਰ 25 ਮਈ 2024
ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਦੀ ਮੀਟਿੰਗ ਜਿਲਾ ਕੋਆਰਡੀਨੇਟਰ ਸੁਬੇਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰ ਦੀਆਂ ਮੁਲਾਜ਼ਮਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਵਰਤੀ ਜਾਂਦੀ ਬੇਰੁਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਵਿੱਚ 28 ਮਈ 2024 ਨੂੰ ਕੱਢੇ ਜਾਣ ਵਾਲੇ ਰੋਸ ਮਾਰਚ ਦੀ ਰੂਪ ਰੇਖਾ ਉਲੀਕੀ ਗਈ। 
                           ਸੁਬੇਗ ਸਿੰਘ  ਨੇ ਦੱਸਿਆ ਕਿ  ਅਗਲਾ ਰੋਸ ਮਾਰਚ 28 ਮਈ 2024 ਨੂੰ ਟੋਨ ਹਾਲ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਸਾਰੀਆਂ ਸਬੰਧੀ ਧਿਰਾਂ ਦੇ ਬੁਲਾਰੇ ਸਵੇਰੇ 10 ਵਜੇ ਪਹੁੰਚ ਕੇ ਆਪੋ ਆਪਣੇ ਵਿਚਾਰ ਰੱਖਣਗੇ ਅਤੇ ਉਸ ਤੋਂ ਬਾਅਦ ਜਲੂਸ ਦੀ ਸ਼ਕਲ ਵਿੱਚ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜਪੁਰ ਦੇ ਬੈਨਰ ਹੇਠ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਝਟਕਾਈਆਂ ਵਾਲਾ ਬਾਜ਼ਾਰ ਤੋਂ ਮੋਰੀ ਗੇਟ ਅਤੇ ਮੋਰੀ ਗੇਟ ਤੋਂ ਬਗਦਾਦੀ ਗੇਟ ਤੋਂ ਹੁੰਦਾ ਹੋਇਆ ਸ਼ਹੀਦ ਊਧਮ ਸਿੰਘ ਚੌਂਕ ਪਹੁੰਚੇਗਾ ਉਥੋਂ ਟਾਊਨ ਹਾਲ ਪਹੁੰਚ ਕੇ ਸਮਾਪਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀਪੈਨਸ਼ਨਰਾਂ ਲਈ 2.59 ਦਾ ਫਾਰਮੂਲਾ ਲਾਗੂ ਕਰਨਡੀਏ ਦੀਆਂ ਬਕਾਇਆਂ ਕਿਸ਼ਤਾਂਕੱਚੇ ਮੁਲਾਜ਼ਮ ਪੱਕੇ ਕਰਨਮਿੱਡ ਡੇ ਮੀਲਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਨੂੰ ਪੱਕਾ ਕਰਨ ਅਤੇ ਮਾਣਭੱਤੇ ਵਿਚ ਵਾਧਾ ਕਰਨ, 1-1-2016 ਤੋਂ 30-06-2021 ਤੱਕ ਦਾ ਪੇ-ਕਮਿਸ਼ਨ ਦਾ ਬਕਾਇਆ ਰਲੀਜ ਕਰਨਾ ਆਦਿ ਮੰਗਾਂ ਮੰਨਣ ਤੋ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਦੇ ਸਬੰਧ ਵਿਚ 28 ਮਈ ਨੂੰ ਰੋਸ਼ ਮਾਰਚ ਕੀਤਾ ਜਾਵੇਗਾ। 
                             ਮੀਟਿੰਗ ਵਿੱਚ  ਅਜੀਤ ਸਿੰਘ ਸੋਢੀ, ਕਸ਼ਮੀਰ ਸਿੰਘ ਜੇਲ ਵਿਭਾਗ, ਖਜਾਨ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ, ਨਰੇਸ਼ ਕੁਮਾਰ ਸੈਣੀ ਐਗਰੀਕਲਚਰ ਵਿਭਾਗ , ਸੁਰਿੰਦਰ ਸ਼ਰਮਾ ਪੀਐਸਪੀਸੀਐਲ, ਸਿਆਮ ਸਿੰਘ ਪੈਨਸ਼ਨਰ ਪੀਐਸਪੀਸੀਐਲ,  ਬਲਵੀਰ ਸਿੰਘ ਪ੍ਰਧਾਨ ਏਟਕ, ਰਿਟਾਇਰ ਡੀਐਸਪੀ ਜਸਪਾਲ ਸਿੰਘ ਪੁਲਿਸ ਵੈਲਫੇਅਰ ਐਸੋਸੀਏਸ਼ਨ, ਮੁਖਤਿਆਰ ਸਿੰਘ ਜਨਰਲ ਸਕੱਤਰ ਪੁਲਿਸ ਵੈਲਫੇਅਰਸੁਏਸ਼ਨ , ਮਹਿੰਦਰ ਸਿੰਘ ਪ੍ਰਧਾਨ ਵਣ ਵਿਭਾਗ, ਜਗਦੀਪ ਸਿੰਘ ਮਾਂਗਟ ਜਨਰਲ ਸਕੱਤਰ ਪੀਐਸ ਐਫ,  ਓਮ ਪ੍ਰਕਾਸ਼ ਤੇ ਮਲਕੀਤ ਸਿੰਘ ਪਾਸੀ ਪੰਜਾਬ ਪੈਨਸ਼ਨ ਯੂਨੀਅਨ,  ਜਗਤਾਰ ਸਿੰਘ ਜਨਰਲ ਸਕੱਤਰ ਪੀਐਸਪੀਸੀਐਲ ਯੂਨੀਅਨ, ਅਮਨਦੀਪ ਸਿੰਘ ਟੀਐਸਯੂ ਡਿਵੀਜ਼ਨ ਪ੍ਰਧਾਨ, ਤਾਰਾ ਸਿੰਘ ਪੁਲਿਸ ਪੈਨਸ਼ਨ ਆਦੀ ਆਗੂ ਹਾਜ਼ਰ ਹੋਏ। 

Related Articles

Leave a Comment