ਜ਼ੀਰਾ/ ਫਿਰੋਜ਼ਪੁਰ 21 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੇ ਆਦੇਸ਼ਾਂ ਤਹਿਤ 22 ਸਤੰਬਰ ਨੂੰ ਸਵੇਰੇ 10 ਵਜੇ ਐਸ ਡੀ ਐਮ ਜ਼ੀਰਾ ਦੇ ਦਫਤਰ ਅੱਗੇ ਕਿਸਾਨੀ ਮੰਗਾਂ ਸਬੰਧੀ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਪਰ ਨਾਂਮਾਤਰ ਮੁਆਵਜ਼ਾ ਐਲਾਨ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ,ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮੁੱਢੋਂ ਰੱਦ ਕਰਦੇ ਹੋਏ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਧਰਨੇ ਦਿੱਤੇ ਜਾ ਰਹੇ ਹਨ।ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਨੇ ਕਿਹਾ ਕਿ ਹੜ ਪੀੜਤ ਲੋਕਾਂ ਦੀਆਂ ਮੰਗਾਂ ਵੱਲ ਕੇਂਦਰ ਅਤੇ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਰੱਖੀ ਹੈ ਕਿ ਕੇਂਦਰ ਸਰਕਾਰ ਪੰਜਾਹ ਹਜ਼ਾਰ ਕਰੋੜ ਰੂਪੈ ਪੰਜਾਬ ਦੇ ਹੜ ਪੀੜਤਾਂ ਲਈ ਜਾਰੀ ਕਰੇ ਤਾਂ ਜੋ 50 ਹਜਾਰ ਰੁਪੈ ਪ੍ਤੀ ਏਕੜ, ਦਸ ਲੱਖ ਰੂਪੈ ਜਾਨੀ ਨੁਕਸਾਨ,ਇੱਕ ਲੱਖ ਰੂਪੈ ਪ੍ਤੀ ਪਸੂ ਨੁਕਸਾਨ,ਪੰਜ ਲੱਖ ਰੂਪੈ ਡਿੱਗੇ ਮਕਾਨ ਦਾ ਨੁਕਸਾਨ ਕਿਸਾਨਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਜੋ ਰੇਤ ਭਰ ਗਈ, ਉਸਦੀ ਮਾਈਨਿੰਗ ਕਿਸਾਨ ਨੂੰ ਕਰਨ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਨੇ ਜੋ 6800 ਰੂਪੈ ਪ੍ਰਤੀ ਏਕੜ ਮੁਆਵਜ਼ਾ ਐਲਾਨ ਕੀਤਾ ਹੈ ਨੂੰ ਜੱਥੇਬੰਦੀ ਪੂਰੀ ਤਰ੍ਹਾਂ ਰੱਦ ਕਰਦੀ ਹੈ। ਇਸ ਦੌਰਾਨ ਔਰਤ ਵਿੰਗ ਦੇ ਆਗੂ ਬਲਜੀਤ ਕੌਰ ਮੱਖੂ ਅਤੇ ਜਗਰਾਜ ਸਿੰਘ ਫੋਰਕੇ ਸੁਖਵਿੰਦਰ ਸਿੰਘ ਅਲੀਪੁਰ ਅਵਤਾਰ ਸਿੰਘ ਫੋਰੋਕੇ ਜਗਤਾਰ ਸਿੰਘ ਭਾਂਗਰ ਨੇ ਕਿਹਾ ਕਿ 23 ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਕੇਂਦਰ ਸਰਕਾਰ ਕਨੂੰਨੀ ਗਰੰਟੀ ਯਕੀਨੀ ਬਣਾਵੇ । ਆਗੂਆਂ ਨੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਸ਼ਹੀਦ ਪਰਿਵਾਰਾਂ ਨੂੰ ਆਰਥਕ ਮੱਦਦ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੋਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਉਪਰ ਦਰਜ਼ ਕੀਤੇ ਝੂਠੇ ਮਾਮਲੇ ਖਾਰਜ ਕੀਤੇ ਜਾਣ ਅਤੇ ਲ਼ਖੀਮਪੁਰਖੀਰੀ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਸ਼ਹੀਦ ਹੋਏ ਕਿਸਾਨਾ ਨੂੰ ਇਨਸਾਫ਼ ਮਿਲ ਸਕੇ। ਇਸ ਦੌਰਾਨ
ਬਲਾਕ ਪ੍ਰਧਾਨ ਗੁਰਲਾਭ ਸਿੰਘ ਮਨਸੂਰਵਾਲ ਅਤੇ ਬਲਦੇਵ ਸਿੰਘ ਲੋਹੁਕਾ ਨੇ ਸਮੂਹ ਇਕਾਈਆਂ ਨੂੰ ਸੱਦਾ ਦਿੱਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਧਰਨਿਆਂ ਨੂੰ ਜੋਰ ਨਾਲ ਸਫਲ ਕੀਤਾ ਜਾਵੇ । ਇਸ ਮੌਕੇ ਉਨ੍ਹਾਂ ਦੇ ਨਾਲ ਕਿਸਾਨ ਆਗੂ ਜਸਵੀਰ ਸਿੰਘ ਮਨਸੂਰਵਾਲ, ਸੁਖਦੇਵ ਸਿੰਘ ਤਲਵੰਡੀ, ਲਖਵੀਰ ਸਿੰਘ ਜ਼ੀਰਾ , ਲਵਪ੍ਰੀਤ ਚੌਪੜਾ, ਹਰਪ੍ਰੀਤ ਸਿੰਘ ਗੋਲਡਾ , ਕੁਲਵਿੰਦਰ ਸਿੰਘ ਕਾਲਾ , ਡਾ ਸ਼ਿਦਰ ਸਿੰਘ ਕੋਟਕਰੋੜ, ਚਰਨਜੀਤ ਸਿੰਘ ਬੱਲ, ਬੋਹੜ ਸਿੰਘ ਧੀਰਾ ਘਾਰਾ, ਰਤਨ ਸਿੰਘ ਭਾਂਗਰ ਆਦਿ ਹਾਜ਼ਰ ਸਨ।