Home » ਡੇਰਾ ਬਾਬਾ ਪੁਸ਼ਪਾ ਨੰਦ ਵਿੱਚ ਪੁਹੰਚੇ ਡਾਕਟਰ ਖੇੜਾ ਦਾ ਕੀਤਾ ਸਨਮਾਨ।

ਡੇਰਾ ਬਾਬਾ ਪੁਸ਼ਪਾ ਨੰਦ ਵਿੱਚ ਪੁਹੰਚੇ ਡਾਕਟਰ ਖੇੜਾ ਦਾ ਕੀਤਾ ਸਨਮਾਨ।

ਮੰਚ ਵੱਲੋਂ ਡੇਰੇ ਵਿੱਚ ਬੂਟੇ ਵੰਡੇ ਅਤੇ ਲਗਾਏ ਗਏ - ਬਾਬਾ ਬਲਵਿੰਦਰ ਦਾਸ।

by Rakha Prabh
77 views

ਬਸੀ ਪਠਾਣ ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮੁੱਲਾਂਪੁਰ ਵਿਖੇ ਡੇਰਾ ਬਾਬਾ ਪੁਸ਼ਪਾ ਨੰਦ ਉਦਾਸੀਨ ਮੁੱਲਾਂਪੁਰ ਵਿਚ ਮੰਚ ਵੱਲੋਂ ਡੇਰਾ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਜੀ ਦੀ ਰਹਿਨੁਮਾਈ ਹੇਠ ਫ਼ਲਦਾਰ, ਫੁੱਲ ਦਾਰ ਅਤੇ ਛਾਂ ਦਾਰ ਬੂਟੇ ਲਗਾਏ ਗਏ ਅਤੇ ਕੁਝ ਬੂਟੇ ਵੰਡੇ ਵੀ ਗਏ । ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡੇਰਾ ਮੁਖੀ ਵੱਲੋਂ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਧਰਤੀ ਨੂੰ ਹਰੀ ਭਰੀ ਕਰਨ ਲਈ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਅਤੇ ਆਕਸੀਜਨ ਨੂੰ ਵਧਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਕੇ ਠੋਸ ਉਪਰਾਲੇ ਕੀਤੇ ਗਏ। ਇਹ ਉਪਰਾਲੇ ਸਮਾਜ ਦੇ ਭਲੇ ਲਈ ਹਮੇਸ਼ਾ ਵਾਸਤੇ ਸਮੂਹ ਮੰਚ ਦੇ ਮੈਂਬਰ ਅਤੇ ਅਹੁਦੇਦਾਰਾਂ ਵੱਲੋਂ ਨਿਰੰਤਰ ਜਾਰੀ ਰੱਖੇ ਜਾਣਗੇ। ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਨੇ ਬੋਲਦਿਆਂ ਕਿਹਾ ਕਿ ਦਰਖਤਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਜਾਪਦੀ ਹੈ ਹਰ ਵਿਅਕਤੀ ਨੂੰ ਆਪਣੇ ਲਈ ਘੱਟੋ ਘੱਟ ਦੋ ਬੂਟੇ ਲਗਾਉਣੇ ਚਾਹੀਦੇ ਹਨ ਜਿਸ ਦੇ ਨਾਲ ਆਕਸੀਜਨ ਦੇ ਘੱਟ ਰਹੇ ਸਤਰ ਨੂੰ ਵਧਾਉਣ ਵਿੱਚ ਵੀ ਸਹਾਈ ਹੋਣਗੇ। ਹੋਰਨਾਂ ਤੋਂ ਇਲਾਵਾ ਸੁਖਵੀਰ ਦਾਸ, ਜਸਵੰਤ ਸਿੰਘ ਮਾਂਗਟ, ਜਸਪ੍ਰੀਤ ਸਿੰਘ ਮੰਤਰੀ, ਭਗਵੰਤ ਸਿੰਘ, ਜਸਵੀਰ ਸਿੰਘ ਜੱਸੀ ਮਹਿਦੂਦਾਂ, ਦਲਜੀਤ ਸਿੰਘ ਬੱਸੀ ਪਠਾਣਾਂ, ਅਵਤਾਰ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਵੀ ਬੂਟੇ ਲਗਾਉਣ ਵੇਲੇ ਸ਼ਮੂਲੀਅਤ ਕੀਤੀ।

You Might Be Interested In

Related Articles

Leave a Comment