Home » ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਊਸ਼ਾਲਾ ਗਾਹੁ ਪੱਤੀ ਵਿਖੇ ਆਯੋਜਿਤ ਸਮਾਗਮ ਦੌਰਾਨ ਲੌਂਗੋਵਾਲ ਇਲਾਕੇ ਦੇ ਵਿਕਾਸ ਲਈ ਵੰਡੀ 5.28 ਕਰੋੜ ਰੁਪਏ ਦੀ ਗ੍ਰਾਂਟ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਊਸ਼ਾਲਾ ਗਾਹੁ ਪੱਤੀ ਵਿਖੇ ਆਯੋਜਿਤ ਸਮਾਗਮ ਦੌਰਾਨ ਲੌਂਗੋਵਾਲ ਇਲਾਕੇ ਦੇ ਵਿਕਾਸ ਲਈ ਵੰਡੀ 5.28 ਕਰੋੜ ਰੁਪਏ ਦੀ ਗ੍ਰਾਂਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਮਾਨਦਾਰ ਤੇ ਪਾਰਦਰਸ਼ੀ ਪ੍ਰਸ਼ਾਸਨ ਰਾਹੀਂ ਬਦਲੀ ਸੂਬੇ ਦੀ ਨੁਹਾਰ: ਅਮਨ ਅਰੋੜਾ

by Rakha Prabh
31 views

ਸੁਨਾਮ ਹਲਕੇ ਦੇ ਹਰ ਪਿੰਡ ਵਿੱਚ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਵਿਕਾਸ ਕੰਮ ਕਰਵਾਉਣ ਲਈ ਨਹੀਂ ਆਉਣ ਦਿੱਤੀ ਜਾਵੇਗੀ ਫੰਡਾਂ ਦੀ ਘਾਟ: ਕੈਬਨਿਟ ਮੰਤਰੀ ਅਰੋੜਾ

ਲੌਂਗੋਵਾਲ ਗਊਸ਼ਾਲਾ ਗਾਹੁ ਪੱਤੀ ਵਿੱਚ ਸ਼ੈਡ ਲਈ 10.11 ਲੱਖ ਦੀ ਗ੍ਰਾਂਟ ਦਿੱਤੀ

ਲੌਂਗੋਵਾਲ, 24 ਜੁਲਾਈ, 2023: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਮਾਨਦਾਰ ਅਤੇ ਪੂਰੇ ਪਾਰਦਰਸ਼ੀ ਢੰਗ ਨਾਲ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾ ਕੇ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ। ਕੈਬਨਿਟ ਮੰਤਰੀ ਲੌਂਗੋਵਾਲ ਦੀ ਗਊਸ਼ਾਲਾ ਗਾਹੁ ਪੱਤੀ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਇਲਾਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਵੰਡਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਰਫ਼ ਪਹਿਲੇ ਸਵਾ ਸਾਲ ਵਿੱਚ ਹੀ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਉਹ ਕੰਮ ਕਰਵਾ ਕੇ ਮਿਸਾਲ ਕਾਇਮ ਕੀਤੀ ਗਈ ਹੈ ਜਿਹੜੇ ਪਿਛਲੀਆਂ ਸਰਕਾਰਾਂ ਵੱਲੋਂ ਦਹਾਕਿਆਂ ਵਿੱਚ ਕਰਵਾਏ ਜਾਂਦੇ ਰਹੇ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜੱਦੀ ਹਲਕੇ ਸੁਨਾਮ ਲਈ ਵੀ ਲਗਾਤਾਰ ਫੰਡ ਜਾਰੀ ਕਰਕੇ ਰਿਕਾਰਡ ਤੋੜ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਤੋਂ ਸੁਨਾਮ ਹਲਕੇ ਲਈ ਫੰਡਾਂ ਦੀ ਮੰਗ ਕੀਤੀ ਗਈ ਹੈ ਤਾਂ ਲੋੜੀਂਦੇ ਫ਼ੰਡ ਤੁਰੰਤ ਉਨ੍ਹਾਂ ਨੂੰ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਲੌਂਗੋਵਾਲ ਸ਼ਹਿਰ ਦੇ ਨਾਲ-ਨਾਲ ਇਲਾਕੇ ਦੇ ਸਰਵਪੱਖੀ ਵਿਕਾਸ ਲਈ 5.28 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਨਾਲ-ਨਾਲ ਚੈੱਕ ਵੀ ਵੰਡੇ ਗਏ ਹਨ।
ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਸੁਨਾਮ ਹਲਕੇ ਦੇ ਸਾਰੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਰਵੇ ਕਰਵਾਇਆ ਗਿਆ ਸੀ ਅਤੇ ਹੁਣ ਪੜਾਅਵਾਰ ਉਨ੍ਹਾਂ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਲੋਕਾਂ ਦੀ ਰਾਏ ਨਾਲ ਹੀ ਉਲੀਕੇ ਜਾ ਰਹੇ ਹਨ ਅਤੇ ਹਰ ਪਿੰਡ ਵਿੱਚ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਵਿਕਾਸ ਕੰਮ ਕਰਵਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੰਡ ਜਾਰੀ ਕਰਨ ਦੇ ਨਾਲ-ਨਾਲ ਪੂਰੀ ਇਮਾਨਦਾਰੀ ਨਾਲ ਇਕੱਲਾ-ਇਕੱਲਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਣਾ ਉਹ ਖੁਦ ਯਕੀਨੀ ਬਣਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਲੌਂਗੋਵਾਲ ਗਊਸ਼ਾਲਾ ਗਾਹੁ ਪੱਤੀ ਵਿੱਚ ਸ਼ੈਡ ਲਈ 10.11 ਲੱਖ, ਪਿੰਡੀ ਦੇਸੂਪੁਰਾ ਵਿਚ ਜਨਰਲ ਧਰਮਸ਼ਾਲਾ ਵਿੱਚ ਹਾਲ ਲਈ 4 ਲੱਖ, ਪਿੰਡੀ ਦੁੱਲਟ ਵਿਚ ਸ਼ਮਸ਼ਾਨ ਘਾਟ ਵਿੱਚ ਸ਼ੈਡ ਲਈ 3 ਲੱਖ, ਪਿੰਡੀ ਕੈਂਬੋਵਾਲ ਵਿਖੇ ਖੜਵੰਜੇ ਲਗਵਾਉਣ ਲਈ 5 ਲੱਖ, ਪਿੰਡੀ ਬਟੂਹਾ ਖੁਰਦ ਵਿਖੇ ਵਾਟਰ ਟੈਂਕਰ ਲਈ 1.60 ਲੱਖ, ਪਿੰਡੀ ਸਤੀਪੁਰਾ ਵਿਚ ਧਰਮਸ਼ਾਲਾ ਵਿੱਚ ਸ਼ੈਡ, ਬਾਥਰੂਮ ਅਤੇ ਚਾਰਦੀਵਾਰੀ ਲਈ 5.50 ਲੱਖ, ਪਿੰਡੀ ਭੁੱਲਰ ਵਿਖੇ ਵਾਲੀਬਾਲ ਗਰਾਊਂਡ ਲਈ 4.60 ਲੱਖ, ਪਿੰਡੀ ਵਡਿਆਨੀ ਵਿਚ ਖੇਤਾਂ ਵਾਲੇ ਘਰਾਂ ਨੂੰ ਜਾਂਦੇ ਰਸਤੇ ਵਿੱਚ ਖੜਵੰਜੇ ਲਗਵਾਉਣ ਲਈ 5 ਲੱਖ ਰੁਪਏ ਪਿੰਡ ਭਾਈ ਕੀ ਸਮਾਧ ਵਿਖੇ ਗਲੀਆਂ ਨਾਲੀਆਂ ਲਈ 2 ਲੱਖ ਰੁਪਏ ਅਤੇ ਪਿੰਡੀ ਕੇਹਰ ਸਿੰਘ ਵਾਲੀ ਵਿੱਚ ਗਲੀਆਂ ਨਾਲੀਆਂ ਲਈ 4 ਲੱਖ ਰੁਪਏ ਦੀ ਗਰਾਂਟ ਸੌਂਪੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਕਾਰਜ ਸਾਧਕ ਅਫ਼ਸਰ ਲੌਂਗੋਵਾਲ ਬਾਲਕ੍ਰਿਸ਼ਨ ਗੋਇਲ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਜਤਿੰਦਰ ਜੈਨ, ਕੌਂਸਲਰ ਸੁਸ਼ਮਾ ਰਾਣੀ, ਕੌਂਸਲਰ ਰੀਨਾ ਰਾਣੀ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਮੇਲਾ ਸਿੰਘ, ਸ਼ੀਸ਼ਨ ਪਾਲ, ਰਾਜ ਸਿੰਘ ਰਾਜੂ, ਗਗਨ ਸੱਤੀਪੁਰਾ, ਬਲਵਿੰਦਰ ਸਿੰਘ ਢਿੱਲੋ, ਮੰਗਤ ਰਾਏ ਪ੍ਰਧਾਨ ਗਊਸ਼ਾਲਾ, ਬਬਲੀ ਜਿੰਦਲ, ਰਾਜ ਕੁਮਾਰ, ਗੁਲਜ਼ਾਰ ਸਿੰਘ, ਜਤਿੰਦਰ ਜਿੰਦਲ, ਭੀਮ ਬਾਬਾ, ਲੱਕੀ, ਨਿਹਾਲ ਸਿੰਘ, ਸੁਖਪਾਲ ਬਾਜਵਾ, ਕੇਸਰ ਸਿੰਘ, ਭਾਨੂੰ ਪ੍ਰਤਾਪ ਵੀ ਹਾਜ਼ਰ ਸਨ।

Related Articles

Leave a Comment