Home » ਬੇਸਬਾਲ ਮਾਰ ਕੇ ਪਹਿਲਾਂ ਤੋੜਿਆ ਕਾਰ ਦਾ ਸ਼ੀਸ਼ਾ ਫਿਰ ਖੋਹਿਆ ਮੋਬਾਈਲਾਂ ਨਾਲ ਭਰਿਆ ਬੈਗ

ਬੇਸਬਾਲ ਮਾਰ ਕੇ ਪਹਿਲਾਂ ਤੋੜਿਆ ਕਾਰ ਦਾ ਸ਼ੀਸ਼ਾ ਫਿਰ ਖੋਹਿਆ ਮੋਬਾਈਲਾਂ ਨਾਲ ਭਰਿਆ ਬੈਗ

by Rakha Prabh
138 views

ਬੇਸਬਾਲ ਮਾਰ ਕੇ ਪਹਿਲਾਂ ਤੋੜਿਆ ਕਾਰ ਦਾ ਸ਼ੀਸ਼ਾ ਫਿਰ ਖੋਹਿਆ ਮੋਬਾਈਲਾਂ ਨਾਲ ਭਰਿਆ ਬੈਗ
ਫਿਰੋਜ਼ਪੁਰ, 18 ਅਕਤੂਬਰ : ਸਥਾਨਕ ਕੇਂਦਰੀ ਜੇਲ੍ਹ ਦੇ ਬੈਕਸਾਈਡ ਪੁੱਡਾ ਕਾਲੌਨੀ ’ਚ ਬੀਤੀ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫਿਲਮੀ ਸਟਾਈਲ ’ਚ ਇਕ ਦੁਕਾਨਦਾਰ ਦੀ ਕਾਰ ਰੋਕ ਕੇ ਉਸ ਤੋਂ ਮੋਬਾਇਲਾਂ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ।

ਇਸ ਸਬੰਧ ’ਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪ੍ਰਦੀਪ ਸਿੰਘ ਵਾਸੀ ਝੋਕ ਨੋਧ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੀ ਆਈਫੋਨ ਟੈਲੀਕਾਮ ਦੁਕਾਨ ਨੇੜੇ ਬੱਸ ਅੱਡਾ ਸਿਟੀ ਫਿਰੋਜ਼ਪੁਰ ਵਿਖੇ ਹੈ।

17 ਅਕਤੂਬਰ 2022 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਈਫੋਨ ਨਵੇਂ ਅਤੇ ਪੁਰਾਣੇ ਜੋ ਬੈਗ ’ਚ ਸਨ ਨੂੰ ਲੈ ਕੇ ਆਪਣੀ ਕਾਰ ਆਈ-20 ਦੀ ਪਿਛਲੀ ਸੀਟ ’ਤੇ ਰੱਖ ਕੇ ਆਪਣੇ ਪਿੰਡ ਨੂੰ ਚੱਲ ਪਿਆ। ਜਦੋਂ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਬੈਕਸਾਈਡ ਪੁੱਡਾ ਕਾਲੋਨੀ ਪਾਸ ਪੁੱਜਾ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਲੜਕਿਆਂ ਨੇ ਇਕ ਦਮ ਉਸ ਦੀ ਕਾਰ ਅੱਗੇ ਮੋਟਰਸਾਈਕਲ ਲਗਾਕੇ ਕਾਰ ਨੂੰ ਰੋਕਣ ਲਈ ਮਜਬੂਰ ਕਰ ਦਿੱਤਾ।

ਉਸ ਵੱਲੋਂ ਕਾਰ ਰੋਕਦੇ ਹੀ ਲੁਟੇਰਿਆਂ ਨੇ ਬੇਸਬਾਲ ਮਾਰ ਕੇ ਉਸ ਦੀ ਕਾਰ ਦਾ ਡਰਾਈਵਰ ਸਾਈਡ ਸ਼ੀਸ਼ਾ ਤੋੜ ਦਿੱਤਾ ਅਤੇ ਝਪਟ ਮਾਰ ਕੇ ਮੋਬਾਇਲਾਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment