Home » ਗੁਰੂ ਰਾਮਦਾਸ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਗੁਰੂ ਰਾਮਦਾਸ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਆਪਣੀ ਕਿਰਤ ਕਮਾਈ ਦਾ ਦਸਵੰਧ ਮਰੀਜਾ ਦੀ ਸੇਵਾ ਚ ਲਗਾਇਆ ਜਾਂਦਾ ਹੈ: ਡਾ ਲਾਲਕਾ ਸਨੇਰ

by Rakha Prabh
143 views

ਜੀਰਾ / ਫਿਰੋਜ਼ਪੁਰ 19 ਅਪ੍ਰੈਲ ( ਗੁਰਪ੍ਰੀਤ ਸਿੰਘ ਸਿੱਧੂ )

ਸ਼ਹਿਰ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਗੁਰੂ ਰਾਮਦਾਸ ਹਸਪਤਾਲ ਅਤੇ ਨਰਸਿੰਗ ਹੋਮ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਵਿੱਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਦੇ ਗੁਲੂਕੋਜ , ਐਂਟੀਬੈਟਿਕ , ਤਾਕਤ ਦੀਆ ਦਵਾਈਆਂ ਇੱਕ ਹਫ਼ਤੇ ਤੱਕ ਦੀਆਂ ਖੁਰਾਕਾਂ ਗਈਆਂ। ਇਸ ਸਬੰਧੀ ਗੁਰੂ ਰਾਮਦਾਸ ਹਸਪਤਾਲ ਦੇ ਮਾਲਕ ਡਾ ਮੋਹਨ ਸਿੰਘ ਲਾਲਕਾ ਸਨੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਦੀ ਅਪਾਰ ਕਿਰਪਾ ਸਦਕਾ ਉਹ ਆਪਣੀ ਕਿਰਤ ਕਮਾਈ ਦਾ ਦਸਬੰਧ ਕੱਢਦਾ ਹਨ ਅਤੇ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਉਪਰ ਖਰਚ ਕਰਦੇ ਹਨ। ਇਸ ਦੌਰਾਨ ਗੁਰੂ ਰਾਮਦਾਸ ਹਸਪਤਾਲ ਦੇ ਡਾਇਰੈਕਟਰ ਡਾਕਟਰ ਰਾਜਨਜੀਤ ਕੌਰ ਲਾਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਮਰੀਜ਼ਾਂ ਦੀ ਸੇਵਾ ਕਰਕੇ ਆਤਮਕ ਸ਼ਾਂਤੀ ਮਿਲਦੀ ਹੈ

Related Articles

Leave a Comment