Home » ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਪੂਰੀ ਨਹੀਂ ਕਰ ਰਹੀ 2364 ਈਟੀਟੀ ਅਧਿਆਪਕਾਂ ਦੀ ਭਰਤੀ: ਬੇਰੁਜ਼ਗਾਰ ਆਗੂ 

ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਪੂਰੀ ਨਹੀਂ ਕਰ ਰਹੀ 2364 ਈਟੀਟੀ ਅਧਿਆਪਕਾਂ ਦੀ ਭਰਤੀ: ਬੇਰੁਜ਼ਗਾਰ ਆਗੂ 

31 ਮਾਰਚ ਤੱਕ ਭਰਤੀ ਪ੍ਕਿਰਿਆ ਸ਼ੁਰੂ ਨਾ ਹੋਈ ਤਾਂ ਸਰਕਾਰ ਖਿਲਾਫ ਵਿੱਢਾਂਗੇ ਸੰਘਰਸ਼: ਯੂਨੀਅਨ ਆਗੂ

by Rakha Prabh
14 views
ਦਲਜੀਤ ਕੌਰ
ਚੰਡੀਗੜ੍ਹ, 22 ਮਾਰਚ, :
2364 ਈਟੀਟੀ ਸਲੈਕਟਿਡ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਜਗਜੀਤ ਸਿੰਘ ਮੋਗਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੱਜ ਤੋਂ ਚਾਰ ਵਰ੍ਹੇ ਪਹਿਲਾਂ 2020 ਵਿੱਚ ਨਿਕਲੀ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਜਿਸਦੀ ਸਾਰੀ ਪ੍ਰਕਿਿਰਆ ਸਕਰੂਟਿਨੀ ਤੱਕ ਦਸੰਬਰ 2020 ਤੱਕ ਪੂਰੀ ਹੋਣ ਤੋਂ ਬਾਅਦ ਮਾਣਯੋਗ ਹਾਈ ਕੋਰਟ ਵਿੱਚ ਚੈਲੈਂਜ ਹੋ ਗਈ ਸੀ, ਜਿਸਨੂੰ ਲੱਗਭਗ 3 ਸਾਲ ਬਾਅਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਡਬਲ ਬੈਂਚ) ਦੇ ਮੁੱਖ ਜੱਜ ਸ਼੍ਰੀਮਤੀ ਰਿਤੂ ਬਾਹਰੀ ਜੀ ਦੁਆਰਾ 19 ਦਸੰਬਰ 2023 ਨੂੰ ਬਹਾਲ ਕਰਦਿਆਂ ਪਹਿਲਾਂ ਜਾਰੀ ਅਧਿਸੂਚਨਾ (ਨੋਟੀਫਿਕੇਸ਼ਨ) ਅਨੁਸਾਰ ਭਰਤੀ ਡਾਇਰੈਕੋਰੇਟ ਨੂੰ 8 ਹਫਤਿਆਂ ਦਾ ਸਮਾਂ ਦਿੰਦਿਆਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਭਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/02/24 ਨੂੰ 2  ਅਰਜੀਆਂ ਦਾਖਲ ਕੀਤੀਆਂ ਗਈਆਂ, ਜਿੰਨਾਂ ਨੂੰ 15/03/2024 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਸਪੈਸ਼ਲ ਡਬਲ ਬੈਂਚ) ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19/12/2023 ਵਾਲੇ ਆਦੇਸ਼ਾਂ ਰਾਹੀ ਨੋਟੀਫਿਕੇਸ਼ਨ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ, ਪ੍ਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਿਰਆ ਸ਼ੁਰੂ ਨਹੀ ਕੀਤੀ ਗਈ, ਜੋ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਇਥੋਂ ਤੱਕ ਕਿ ਵਿਭਾਗ ਵੱਲੋਂ ਕੋਈ ਵੀ ਯੋਗ ਕਾਰਨ ਨਹੀਂ ਦੱਸਿਆ ਜਾ ਰਿਹਾ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਕਰੂਟਿਨੀ ਕਰਵਾ ਚੁੱਕੇ ਉਮੀਦਵਾਰ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
2364 ਈਟੀਟੀ ਸਲੈਕਟਿਡ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਜਗਜੀਤ ਸਿੰਘ ਮੋਗਾ ਨੇ ਸਰਕਾਰ ਨੂੰ ਚੁਣੇ ਗਏ ਉਮੀਦਵਾਰਾਂ ਦੀ ਮੌਜੂਦਾ ਹਾਲਤ ਬਿਆਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਅਪਣੇ ਬਜਟ ਸੈਸ਼ਨ ਵਿੱਚ ਦਿੱਤੇ ਬਿਆਨ ਮੁਤਾਬਿਕ 31 ਮਾਰਚ, 2024  ਤੱਕ 2364 ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਿਰਆ ਮੁਕੰਮਲ ਕਰਕੇ ਸਕੂਲਾਂ ਵਿੱਚ ਜੁਆਇਨ ਕਰਵਾਉਣ। ਚੋਣ ਜਾਬਤੇ ਸੰਬੰਧੀ ਮਾਣਯੋਗ ਚੋਣ ਕਮਿਸ਼ਨ ਦੀ ਮੰਜੂਰੀ ਵੀ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਰਕਾਰ 31 ਮਾਰਚ ਤੱਕ ਭਰਤੀ ਪ੍ਰਕਿਰਿਆ ਸ਼ੂਰੂ ਨਹੀਂ ਕਰਦੀ ਤਾਂ ਪੰਜਾਬ ਦੇ ਸਮੂਹ ਚੁਣੇ ਗਏ ਉਮੀਦਵਾਰ ਸਰਕਾਰ ਖਿਲਾਫ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਇਸ ਸਮੇਂ ਸੁਖਜਿੰਦਰ ਸਿੰਘ, ਗੁਰਵਿੰਦਰ ਸ਼ਿੰਘ, ਰਮਨ ਕੁਮਾਰ, ਰਾਕੇਸ਼ ਸਿੰਘ, ਕੁਲਦੀਪ ਚਾਹਲ, ਸੰਦੀਪ ਗੁਲਾੜੀ, ਰਾਜ ਸਿੰਘ, ਕੁਲਜਿੰਦਰ ਕੌਰ, ਬਲਵਿੰਦਰ ਕੌਰ, ਬਲਕਰਨ ਸਿੰਘ, ਦੀਦਾਰ ਸਿੰਘ ਅਤੇ ਕਈ ਹੋਰ ਚੁਣੇ ਗਏ ਅਧਿਆਪਕ ਅਤੇ ਆਗੂ ਮੌਜੂਦ ਸਨ।

Related Articles

Leave a Comment