ਫਿਰੋਜ਼ਪੁਰ, 4 ਸਤੰਬਰ 2023.
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰੁਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਤਹਿਤ ਕੰਪੋਨੈਂਟ ਗ੍ਰਾਂਟ ਇੰਨ ਏਡ ਤਹਿਤ ਜਿ਼ਲ੍ਹੇ ਅੰਦਰ ਵੱਖ-ਵੱਖ ਐੱਨ.ਜੀ.ਓਜ਼ ਵੱਲੋਂ ਪ੍ਰਾਪਤ ਤਜਵੀਜਾਂ ਦੀਆਂ ਸਿਫਾਰਸਾਂ ਦੀ ਸਕਰੂਟਨੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰੇਕ ਲੋੜਵੰਦ ਤੱਕ ਜਰੂਰ ਪਹੰੁਚਾਇਆ ਜਾਵੇ।
ਇਸ ਮੌਕੇ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਅਨੁਸੂੁਚਿਤ ਜਾਤੀਆਂ ਦੇ ਪਰਿਵਾਰਾਂ/ਵਿਅਕਤੀਆਂ ਦੇ ਸਮਾਜਿਕ, ਆਰਥਿਕ ਅਤੇ ਰੋਜਗਾਰ ਦੀ ਉਤਪਤੀ ਨਾਲ ਆਮਦਨ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਦੇ ਕੰਪੋਨੈਂਟ ਗ੍ਰਾਂਟ ਇੰਨ ਏਡ ਅਧੀਨ ਸਾਲ 2023-24 ਦੋਰਾਨ ਪੰਜਾਬ ਰਾਜ ਦੇ ਸਮੂਹ ਜਿ਼ਲ੍ਹਿਆਂ ਤੋਂ ਪ੍ਰੋਜੈਕਟਾਂ/ਤਜਵੀਜਾਂ ਦੀ ਮੰਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਡਾਇਰੈਕਟਰ, ਆਫ ਸ਼ਡਿਊਲਡ ਕਾਸਟਸ ਸਬ ਪਲਾਨ ਵੱਲੋਂ ਕੀਤੀ ਹੈ। ਉਨ੍ਹਾਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤਜਵੀਜਾਂ ਵਿੱਚ ਕੇਵਲ ਉਹੀ ਕੋਰਸ/ਟਰੇਡ ਸ਼ਾਮਿਲ ਕੀਤੇ ਵਿਚਾਰਨ ਯੋਗ ਹੋਣਗੇ, ਜੋ ਕੋਰਸ ਕਰਨ ਉਪਰੰਤ ਸਵੈ ਰੋਜਗਾਰ ਲਈ ਨਿਪੁੰਨ ਹੋ ਸਕਣ ਅਤੇ ਪਲੇਟਮੈਂਟ/ਨੌਕਰੀ ਲਈ ਯੋਗ ਹੋ ਸਕਣ।
ਇਸ ਮੌਕੇ ਰੋਜਗਾਰ ਦਫ਼ਤਰ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਿਰੋਜੁਪਰ ਅਤੇ ਉਦਯੋਗਿਕ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਕੋਰਸਾਂ/ਟਰੇਡਾਂ ਉਪਰੰਤ ਪਲੇਸਮੈਂਟ ਦੇ ਮੌਕੇ ਉੱਪਲੱਬਧ ਹੋਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।